BJP-RSS ਵਾਲੇ ਹਿੰਦੂ ਨਹੀਂ, ਇਹ ਸਿਰਫ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ- ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਅਤੇ ਭਾਜਪਾ 'ਤੇ ਆਰੋਪ ਲਗਾਇਆ ਕਿ ਇਹ ਲੋਕ ਹਿੰਦੂ ਨਹੀਂ ਹਨ, ਇਹ ਸਿਰਫ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ।

Rahul Gandhi

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਰਾਸ਼ਟਰੀ ਸਵੈਸੇਵਕ ਸੰਘ (RSS) ਅਤੇ ਭਾਜਪਾ 'ਤੇ ਆਰੋਪ ਲਗਾਇਆ ਕਿ ਇਹ ਲੋਕ ਹਿੰਦੂ ਨਹੀਂ ਹਨ, ਇਹ ਸਿਰਫ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ। ਆਲ ਇੰਡੀਆ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਆਯੋਜਿਤ ਸਮਾਰੋਹ ਵਿਚ ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਆਰਐਸਐਸ ਅਤੇ ਭਾਜਪਾ “ਮਹਿਲਾ ਸ਼ਕਤੀ" ਨੂੰ ਦਬਾ ਰਹੇ ਹਨ ਅਤੇ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।

ਹੋਰ ਪੜ੍ਹੋ: ਜੇ ਅਡਾਨੀ-ਅੰਬਾਨੀ ਦੇ ਨੁਕਸਾਨ ਨਾਲ ਕੈਪਟਨ ਦਾ ਨੁਕਸਾਨ ਹੁੰਦਾ ਤਾਂ ਮੈਦਾਨ 'ਚ ਆਉਣ- ਰੁਲਦੂ ਸਿੰਘ

ਨੋਟਬੰਦੀ ਅਤੇ ਜੀਐਸਟੀ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ 'ਲਕਸ਼ਮੀ ਦੀ ਸ਼ਕਤੀ' ਅਤੇ 'ਦੁਰਗਾ ਦੀ ਸ਼ਕਤੀ' 'ਤੇ ਹਮਲਾ ਕੀਤਾ ਹੈ। ਉਹਨਾਂ ਕਿਹਾ, “ਉਹ (ਆਰਐਸਐਸ ਅਤੇ ਭਾਜਪਾ) ਆਪਣੇ ਆਪ ਨੂੰ ਹਿੰਦੂ ਪਾਰਟੀ ਕਹਿੰਦੇ ਹਨ ਅਤੇ ਲਕਸ਼ਮੀ ਜੀ ਅਤੇ ਮਾਂ ਦੁਰਗਾ ਉੱਤੇ ਹਮਲਾ ਕਰਦੇ ਹਨ। ਫਿਰ ਕਹਿੰਦੇ ਹਨ ਕਿ ਉਹ ਹਿੰਦੂ ਹਨ। ਇਹ ਲੋਕ ਝੂਠੇ ਹਿੰਦੂ ਹਨ। ਇਹ ਲੋਕ ਹਿੰਦੂ ਨਹੀਂ ਹਨ। ਇਹ ਹਿੰਦੂ ਧਰਮ ਦੀ ਵਰਤੋਂ ਕਰਦੇ ਹਨ। ”

ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਲਾਈ ਬਾਦਲਾਂ ਦੀ ਕਲਾਸ, ਕਿਹਾ- ‘ਬਾਦਲਾਂ ਨੇ ਰੱਖੀ ਖੇਤੀ ਕਾਨੂੰਨਾਂ ਦੀ ਨੀਂਹ’

ਕਾਂਗਰਸ ਨੇਤਾ ਅਨੁਸਾਰ, ਭਾਜਪਾ ਅਤੇ ਆਰਐਸਐਸ ਦੇ ਲੋਕਾਂ ਨੇ ਦੇਸ਼ ਭਰ ਵਿਚ ਡਰ ਫੈਲਾਇਆ ਹੈ, ਕਿਸਾਨ ਡਰੇ ਹੋਏ ਹਨ, ਔਰਤਾਂ ਡਰੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਆਰਐਸਐਸ ਮਹਿਲਾ ਸ਼ਕਤੀ ਨੂੰ ਦਬਾਉਂਦੀ ਹੈ, ਪਰ ਕਾਂਗਰਸ ਸੰਗਠਨ ਹਮੇਸ਼ਾਂ ਮਹਿਲਾ ਸ਼ਕਤੀ ਨੂੰ ਬਰਾਬਰ ਮੰਚ ਦਿੰਦਾ ਹੈ।

ਹੋਰ ਪੜ੍ਹੋ: ਕਿਸਾਨ ਸੰਸਦ: ਕਈ BJP ਆਗੂ ਚਾਹੁੰਦੇ ਨੇ ਕਿ ਕਿਸਾਨ ਸਾਨੂੰ ਘੇਰਨ ਤੇ ਸਾਡੇ ਨੰਬਰ ਬਣਨ- ਬਲਬੀਰ ਰਾਜੇਵਾਲ

ਰਾਹੁਲ ਗਾਂਧੀ ਨੇ ਕਿਹਾ, "ਜੇ ਪਿਛਲੇ 100-200 ਸਾਲਾਂ ਵਿਚ ਕਿਸੇ ਵਿਅਕਤੀ ਨੇ ਸਭ ਤੋਂ ਵਧੀਆ ਤਰੀਕੇ ਨਾਲ ਹਿੰਦੂ ਧਰਮ ਨੂੰ ਸਮਝਿਆ ਅਤੇ ਇਸ ਦਾ ਅਭਿਆਸ ਕੀਤਾ, ਉਹ ਮਹਾਤਮਾ ਗਾਂਧੀ ਹਨ। ਅਸੀਂ ਇਹ ਮੰਨਦੇ ਹਾਂ ਅਤੇ ਆਰਐਸਐਸ ਅਤੇ ਭਾਜਪਾ ਦੇ ਲੋਕ ਵੀ ਮੰਨਦੇ ਹਨ ... । ਹਿੰਦੂ ਧਰਮ ਦੀ ਬੁਨਿਆਦ ਅਹਿੰਸਾ ਹੈ। ਇਸ ਦੇ ਬਾਵਜੂਦ ਆਰਐਸਐਸ ਦੀ ਵਿਚਾਰਧਾਰਾ ਵੱਲੋਂ ਮਹਾਤਮਾ ਗਾਂਧੀ ਨੂੰ ਗੋਲੀ ਕਿਉਂ ਮਾਰੀ ਗਈ? ਤੁਹਾਨੂੰ ਇਸ ਬਾਰੇ ਸੋਚਣਾ ਹੋਵੇਗਾ। ”

ਹੋਰ ਪੜ੍ਹੋ: ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਜਾਵੇਗੀ ਮੁਹਿੰਮ

ਉਹਨਾਂ ਕਿਹਾ ਕਿ ਉਹ ਆਰਐਸਐਸ ਅਤੇ ਭਾਜਪਾ ਦੀ ਵਿਚਾਰਧਾਰਾ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ। ਰਾਹੁਲ ਗਾਂਧੀ ਨੇ ਕਿਹਾ, “ਦੇਸ਼ ਵਿਚ ਆਰਐਸਐਸ ਅਤੇ ਭਾਜਪਾ ਦੀ ਸਰਕਾਰ ਹੈ। ਇਹਨਾਂ ਦੀ ਅਤੇ ਸਾਡੀ ਵਿਚਾਰਧਾਰਾ ਵੱਖਰੀ ਹੈ। ਕਾਂਗਰਸ ਦੀ ਵਿਚਾਰਧਾਰਾ ਗਾਂਧੀ ਦੀ ਵਿਚਾਰਧਾਰਾ ਹੈ। ਗੋਡਸੇ ਅਤੇ ਸਾਵਰਕਰ ਦੀ ਵਿਚਾਰਧਾਰਾ ਅਤੇ ਸਾਡੀ ਵਿਚਾਰਧਾਰਾ ਵਿਚ ਕੀ ਫਰਕ ਹੈ, ਇਸ ਨੂੰ ਸਮਝਣਾ ਹੋਵੇਗਾ।  ਅਸੀਂ ਇਹਨਾਂ ਖਿਲਾਫ਼ ਪਿਆਰ ਨਾਲ ਲੜਨਾ ਹੈ। ਅਸੀਂ ਨਫ਼ਰਤ ਨਾਲ ਨਹੀਂ ਲੜ ਸਕਦੇ। ”