ਮਨੀਸ਼ ਤਿਵਾੜੀ ਦਾ ਸਵਾਲ, ਦਲਿਤ ਉਪ ਮੁੱਖ ਮੰਤਰੀ ਹੀ ਕਿਉਂ, ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮਨੀਸ਼ ਤਿਵਾੜੀ ਨੇ ਸੁਖਬੀਰ ਬਾਦਲ ਨੂੰ ਪਛਾਣ ਦੀ ਸਿਆਸਤ ਤੋਂ ਦੂਰ ਰਹਿਣ ਦੀ ਸਲਾਹ ਦਿਤੀ

Manish Tewari questions Sukhbir Badal

ਰੂਪਨਗਰ (ਹਰੀਸ਼ ਕਾਲੜਾ, ਕਮਲ ਭਾਰਜ): ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਵਲੋਂ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਛਾਣ ਦੀ ਸਿਆਸਤ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਗਈ ਹੈ।

ਸੁਖਬੀਰ ਬਾਦਲ ਵਲੋਂ ਦਿਤੇ ਗਏ ਇਕ ਬਿਆਨ ਕਿ ਜੇਕਰ ਅਕਾਲੀ ਦਲ 2022 ਵਿਚ ਸੱਤਾ ਵਿਚ ਆਉਂਦੀ ਹੈ, ਤਾਂ ਉਹ ਇਕ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾਉਣਗੇ ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮਨੀਸ਼ ਤਿਵਾੜੀ ਨੇ ਸੁਖਬੀਰ ਨੂੰ ਸਵਾਲ ਪੁਛਿਆ ਹੈ ਕਿ ਕਿਉਂ ਦਲਿਤ ਨੂੰ ਸਿਰਫ਼ ਉਪ ਮੁੱਖ ਮੰਤਰੀ ਹੀ ਬਣਾਇਆ ਜਾ ਸਕਦਾ ਹੈ, ਉਹ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਜਾਂ ਫਿਰ ਕੀ ਉਪਰਲੀ ਪੁਜ਼ੀਸ਼ਨ ਕਿਸੇ ਲਈ ਪੱਕੇ ਤੌਰ ’ਤੇ ਤੈਅ ਹੈ?

ਤਿਵਾੜੀ ਨੇ ਕਿਹਾ ਕਿ ਜਦੋਂ ਪਛਾਣ ਦੀ ਸਿਆਸਤ ਦੀ ਗੱਲ ਚਲਾਈ ਜਾਂਦੀ ਹੈ, ਤਾਂ ਸਪੱਸ਼ਟ ਤੌਰ ਤੇ ਲੋਕ ਪੁੱਛਣਗੇ ਕਿਉਂ ਇਕ ਹਿੰਦੂ ਮੁੱਖ ਮੰਤਰੀ ਨਹੀਂ ਬਣ ਸਕਦਾ ਹੈ ਜਾਂ ਫਿਰ ਓਬੀਸੀ ਭਾਈਚਾਰੇ ਨਾਲ ਸਬੰਧਤ ਕੋਈ ਵਿਅਕਤੀ ਸੂਬੇ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ?