ਮੋਦੀ ਅਤੇ ਯੋਗੀ ਦੀ ਅਗਵਾਈ ਵਿਚ ਹੋਵੇਗਾ ਰਾਮ ਮੰਦਿਰ ਦਾ ਨਿਰਮਾਣ: ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸ਼ਿਵ ਸੈਨਾ ਮੁਖੀ ਉਧਵ ਠਾਕਰੇ ਅਯੁੱਧਿਆ ਪਹੁੰਚ ਗਏ ਹਨ। ਉਹਨਾਂ ਨੇ ਸ਼ਿਵ ਸੈਨਾ ਦੇ 18 ਸਾਂਸਦਾਂ ਨਾਲ ਮਿਲ ਕੇ ਰਾਮ ਦੀ ਪੂਜਾ ਕੀਤੀ।

Uddhav Thackeray

ਉਤਰ ਪ੍ਰਦੇਸ਼: ਸ਼ਿਵ ਸੈਨਾ ਮੁਖੀ ਉਧਵ ਠਾਕਰੇ ਅਯੁੱਧਿਆ ਪਹੁੰਚ ਗਏ ਹਨ। ਉਹਨਾਂ ਨੇ ਸ਼ਿਵ ਸੈਨਾ ਦੇ 18 ਸਾਂਸਦਾਂ ਨਾਲ ਮਿਲ ਕੇ ਰਾਮ ਦੀ ਪੂਜਾ ਕੀਤੀ। ਦੱਸ ਦਈਏ ਕਿ ਇਸ ਸਾਲ ਦੇ ਅਖ਼ੀਰ ਤੱਕ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੌਣਾ ਹੋਣ ਜਾ ਰਹੀਆਂ ਹਨ। ਹਾਲਾਂਕਿ ਸ਼ਿਵ ਸੈਨਾ ਨੇ ਠਾਕਰੇ ਦੀ ਯਾਤਰਾ ਦਾ ਉਦੇਸ਼ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਦਰਸ਼ਨ ਲਈ ਭਗਵਾਨ ਰਾਮ ਦਾ ਧੰਨਵਾਦ ਕਰਨਾ ਅਤੇ ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਲਈ ਸਹੁੰ ਚੁੱਕਣਾ ਦੱਸਿਆ ਹੈ।

ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਪਾਰਟੀ ਮੁਖੀ ਉਧਵ ਠਾਕਰੇ ਪਿਛਲੇ ਸਾਲ ਨਵੰਬਰ ਵਿਚ ਕੀਤਾ ਗਿਆ ਵਾਅਦਾ ਪੂਰਾ ਕਰ ਰਹੇ ਹਨ ਕਿ ਉਹ ਚੋਣਾਂ ਤੋਂ ਬਾਅਦ ਫਿਰ ਆਉਣਗੇ। ਰਾਉਤ ਨੇ ਕਿਹਾ ਕਿ ਰਾਮ ਸਿਆਸਤ ਦਾ ਮੁੱਦਾ ਨਹੀਂ ਹੈ ਬਲਕਿ ਆਸਥਾ ਦਾ ਮਸਲਾ ਹੈ। ਉਹਨਾਂ ਕਿਹਾ ਕਿ ਅਸੀਂ ਰਾਮ ਦੇ ਨਾਂਅ ‘ਤੇ ਵੋਟਾਂ ਨਹੀਂ ਮੰਗੀਆਂ ਅਤੇ ਨਾ ਹੀ ਕਦੇ ਭਵਿੱਖ ਵਿਚ ਮੰਗਾਂਗੇ।

ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਬਾਰੇ ਰਾਉਤ ਨੇ ਕਿਹਾ ਕਿ ਰਾਮ ਮੰਦਿਰ ਦਾ ਨਿਰਮਾਣ ਮੋਦੀ ਅਤੇ ਯੋਗੀ ਦੀ ਅਗਵਾਈ ਵਿਚ ਹੋਵੇਗਾ। ਉਹਨਾਂ ਕਿਹਾ ਕਿ 2019 ਵਿਚ ਉਹਨਾਂ ਨੂੰ ਰਾਮ ਮੰਦਿਰ ਦੇ ਨਿਰਮਾਣ ਲਈ ਬਹੁਮਤ ਮਿਲਿਆ ਹੈ। ਦੱਸ ਦਈਏ ਕਿ ਪਿਛਲੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਯੁੱਧਿਆ ਆਏ ਸਨ। ਉਹਨਾਂ ਨੇ ਰਾਮ ਦੀ ਪੂਜਾ ਕਰਨ ਤੋਂ ਬਾਅਦ ਕਿਹਾ ਸੀ ਕਿ ਸਾਰਿਆਂ ਦੀ ਇੱਛਾ ਹੈ ਕਿ ਰਾਮ ਮੰਦਿਰ ਬਣੇ।