ਮਨਪ੍ਰੀਤ ਬਾਦਲ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਰਾਜਾ ਵੜਿੰਗ ਦਾ ਟਵੀਟ, ‘ਚੰਗਾ ਖਹਿੜਾ ਛੁੱਟਿਆ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਉਹਨਾਂ ਨੇ ਮਨਪ੍ਰੀਤ ਬਾਦਲ ਨੂੰ 'ਪੈਦਾਇਸ਼ੀ ਸੱਤਾ ਦਾ ਭੁੱਖਾ' ਦੱਸਿਆ ਹੈ।

Raja Warring's tweet on Manpreet Badal joining BJP

 

ਚੰਡੀਗੜ੍ਹ: ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਾਰਟੀ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਹੈ। ਉਹਨਾਂ ਨੇ ਮਨਪ੍ਰੀਤ ਬਾਦਲ ਨੂੰ 'ਪੈਦਾਇਸ਼ੀ ਸੱਤਾ ਦਾ ਭੁੱਖਾ' ਦੱਸਿਆ ਹੈ।  

ਇਹ ਵੀ ਪੜ੍ਹੋ: ਸਿੱਖ ਪਰਿਵਾਰ ਨੇ ਵਿੰਡਸਰ ਕੈਸਲ ’ਚ ਨਸਲੀ ਭੇਦਭਾਵ ਦੇ ਲਗਾਏ ਇਲਜ਼ਾਮ, ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ  

ਰਾਜਾ ਵੜਿੰਗ ਨੇ ਲਿਖਿਆ, “ਚੰਗਾ ਖਹਿੜਾ ਛੁੱਟਿਆ। ਮਨਪ੍ਰੀਤ ਬਾਦਲ ਪੈਦਾਇਸ਼ੀ ਸੱਤਾ ਦਾ ਭੁੱਖਾ ਹੈ। ਜਦੋਂ ਉਹ ਕਾਂਗਰਸ ਵਿਚ ਸ਼ਾਮਲ ਹੋਏ ਉਦੋਂ ਉਹ ਜਾਣਦੇ ਸਨ ਕਿ ਪਾਰਟੀ ਜਿੱਤ ਰਹੀ ਹੈ। ਉਹਨਾਂ ਵਰਗੇ ਵਿਅਕਤੀ ਲਈ 5 ਸਾਲ ਸੱਤਾ ਤੋਂ ਬਾਹਰ ਰਹਿਣਾ ਔਖਾ ਹੈ। ਉਹਨਾਂ ਨੂੰ ਸ਼ਹਾਦਤ ਦਾ ਰੋਣਾ ਰੋਣ ਦੀ ਬਜਾਏ ਕਾਂਗਰਸ ਤੋਂ ਧੋਖੇ ਦੀ ਮੁਆਫੀ ਮੰਗਣੀ ਚਾਹੀਦੀ ਹੈ”।

ਇਹ ਵੀ ਪੜ੍ਹੋ: Unnao rape case: ਪੀੜਤਾ ਨੇ ਭਾਜਪਾ ਦੇ ਸਾਬਕਾ ਵਿਧਾਇਕ ਨੂੰ ਮਿਲੀ ਪੈਰੋਲ ਦਾ ਕੀਤਾ ਵਿਰੋਧ, ਜਾਨ ਨੂੰ ਖਤਰਾ ਦੱਸਿਆ

ਇਕ ਹੋਰ ਟਵੀਟ ਵਿਚ ਰਾਜਾ ਵੜਿੰਗ ਨੇ ਲਿਖਿਆ, “ਪਿੱਪਲ ਦਿਆ ਪੱਤਿਆ ਵੇ, ਕੇਹੀ ਖੜ-ਖੜ ਲਾਈ ਆ। ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ”।
ਜ਼ਿਕਰਯੋਗ ਹੈ ਕਿ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ।

ਇਹ ਵੀ ਪੜ੍ਹੋ: ਖੰਨਾ ਦੇ ਮਿਲਟਰੀ ਗਰਾਊਂਡ 'ਚ ਮਿਲਿਆ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ

ਮਨਪ੍ਰੀਤ ਬਾਦਲ ਨੇ ਨਵੀਂ ਦਿੱਲੀ ਵਿਖੇ ਸਥਿਤ ਭਾਜਪਾ ਦੇ ਹੈੱਡਕੁਆਰਟਰ ’ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜਿਆ। ਉਹਨਾਂ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿਚੋਂ ਲੰਘ ਰਹੀ ਹੈ।