ਪ੍ਰਧਾਨ ਮੰਤਰੀ ਦਾ ਵਿਰੋਧੀਆਂ ’ਤੇ ਵਾਰ, “ਦੇਸ਼ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਲੋਕ ‘ਅਪਣੀ’ ਦੁਕਾਨ ਖੋਲ੍ਹ ਕੇ ਬੈਠ ਗਏ ਨੇ”

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਵੰਸ਼ਵਾਦੀ ਪਾਰਟੀਆਂ ਦਾ ਇਕ ਹੀ ਮੰਤਰ ਹੈ ਅਤੇ ਉਹ ਹੈ ‘ਪ੍ਰਵਾਰ ਦਾ, ਪ੍ਰਵਾਰ ਦੁਆਰਾ, ਪ੍ਰਵਾਰ ਲਈ'

PM Modi's attack on opposition ahead of 26-party meet in Bengaluru

 

ਪੋਰਟ ਬਲੇਅਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਦੇ ਲੋਕਾਂ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੂੰ ਵਾਪਸ ਲਿਆਉਣ ਦਾ ਮਨ ਬਣਾ ਲਿਆ ਹੈ, ਇਸ ਲਈ ‘ਦੇਸ਼ ਦੀ ਦੁਰਦਸ਼ਾ’ ਲਈ ਜ਼ਿੰਮੇਵਾਰ ਲੋਕ ਇਕ ਵਾਰ ਫਿਰ ਅਪਣੀ 'ਦੁਕਾਨ' ਖੋਲ੍ਹ ਕੇ ਬੈਠ ਗਏ ਹਨ।

ਇਹ ਵੀ ਪੜ੍ਹੋ: ਆਲੀਆ ਭੱਟ ਦਾ ਚਾਇਲਡਵੇਅਰ ਬ੍ਰਾਂਡ ਹੈ ਵਿਕਣ ਲਈ ਤਿਆਰ, ਮੁਕੇਸ਼ ਅੰਬਾਨੀ ਦੀ ਵੱਡੀ ਬਾਜ਼ੀ

ਵੀਡੀਉ ਕਾਨਫਰੰਸ ਰਾਹੀਂ ਇਥੇ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਏਕੀਕ੍ਰਿਤ ਟਰਮੀਨਲ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਅਪਣੇ ਸੰਬੋਧਨ 'ਚ ਇਹ ਵੀ ਕਿਹਾ ਕਿ ਭਾਰਤ ਆਜ਼ਾਦੀ ਦੇ 75 ਸਾਲਾਂ ਬਾਅਦ ਕਿਤੇ ਤੋਂ ਕਿਤੇ ਪਹੁੰਚ ਸਕਦਾ ਸੀ ਪਰ ਭਾਰਤੀਆਂ ਦੀ ਸਮਰੱਥਾ ਨਾਲ 'ਭ੍ਰਿਸ਼ਟ ਅਤੇ ਪ੍ਰਵਾਰਵਾਦੀ ਪਾਰਟੀਆਂ'  ਨੇ ਬੇਇਨਸਾਫ਼ੀ ਕੀਤੀ। ਮੋਦੀ ਨੇ ਦਾਅਵਾ ਕੀਤਾ ਕਿ ਅੱਜ ਦੇਸ਼ ਦੇ ਲੋਕਾਂ ਨੇ 2024 ਦੀਆਂ ਚੋਣਾਂ 'ਚ 'ਸਾਡੀ ਸਰਕਾਰ' ਨੂੰ ਵਾਪਸ ਲਿਆਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ, "ਅਜਿਹੀ ਸਥਿਤੀ ਵਿਚ ਭਾਰਤ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਕੁੱਝ ਲੋਕ ਅਪਣੀਆਂ ਦੁਕਾਨਾਂ ਖੋਲ੍ਹ ਕੇ ਬੈਠ ਗਏ ਹਨ।"

ਇਹ ਵੀ ਪੜ੍ਹੋ: ਓਮਨ ਚਾਂਡੀ ਇਕ ਲੋਕ ਨੇਤਾ ਹੋਣ ਦੇ ਨਾਲ-ਨਾਲ ਚੰਗੇ ਪ੍ਰਸ਼ਾਸਕ ਵੀ ਸਨ: ਡਾ. ਮਨਮੋਹਨ ਸਿੰਘ

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ ਦਾ ਅਰਥ ਹੈ ‘ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ’ ਪਰ ਇਨ੍ਹਾਂ ਵੰਸ਼ਵਾਦੀ ਪਾਰਟੀਆਂ ਦਾ ਇਕ ਹੀ ਮੰਤਰ ਹੈ ਅਤੇ ਉਹ ਹੈ ‘ਪ੍ਰਵਾਰ ਦਾ, ਪ੍ਰਵਾਰ ਦੁਆਰਾ, ਪ੍ਰਵਾਰ ਲਈ।’ ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਲਈ, ਉਨ੍ਹਾਂ ਦਾ ਪ੍ਰਵਾਰ ਸੱਭ ਤੋਂ ਪਹਿਲਾਂ ਹੈ ਅਤੇ ਦੇਸ਼ ਕੁੱਝ ਵੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਨੂੰ 'ਹਾਰਡਕੋਰ ਭ੍ਰਿਸ਼ਟਾਚਾਰ ਕਾਨਫ਼ਰੰਸ' ਕਰਾਰ ਦਿਤਾ। ਮੋਦੀ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਦੇ ਆਗੂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ‘ਅਪਣਾ ਬੰਧਕ’ ਬਣਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਲੁਧਿਆਣਾ ’ਚ NRI ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਲਈ ਸਿਰਫ ਇਹ ਕਹਿਣਾ ਚਾਹਾਂਗਾ- ਨਫਰਤ ਹੈ, ਘੁਟਾਲੇ ਹਨ, ਤੁਸ਼ਟੀਕਰਨ ਹੈ, ਮਨ ਕਾਲਾ ਹੈ, ਦੇਸ਼ ਦਹਾਕਿਆਂ ਤੋਂ ਪ੍ਰਵਾਰਵਾਦ ਦੀ ਅੱਗ ਦੇ ਹਵਾਲੇ ਹੈ”। ਮੋਦੀ ਨੇ ਕਿਹਾ ਕਿ ‘ਇਨ੍ਹਾਂ ਦੀ ਦੁਕਾਨ' 'ਤੇ ਦੋ ਚੀਜ਼ਾਂ ਦੀ ਗਾਰੰਟੀ ਹੈ ਅਤੇ ਉਹ ਗਾਰੰਟੀ 'ਜਾਤੀਵਾਦ ਦਾ ਜ਼ਹਿਰ' ਅਤੇ 'ਬੇਅੰਤ ਭ੍ਰਿਸ਼ਟਾਚਾਰ' ਹੈ। ਬੰਗਲੁਰੂ ਮੀਟਿੰਗ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ''ਤੁਸੀਂ ਦੇਖੋ, ਇਹ ਲੋਕ ਬਹੁਤ ਸਾਰੇ ਚਿਹਰੇ ਲੈ ਕੇ ਬੈਠੇ ਹਨ। ਜਦੋਂ ਇਹ ਲੋਕ ਇਕ ਫਰੇਮ ਵਿਚ ਕੈਮਰੇ ਦੇ ਸਾਹਮਣੇ ਆਉਂਦੇ ਹਨ, ਤਾਂ ਦੇਸ਼ ਦੇ ਸਾਹਮਣੇ ਸੱਭ ਤੋਂ ਪਹਿਲਾਂ ਖਿਆਲ ਇਹ ਆਉਂਦਾ ਹੈ... ਪੂਰਾ ਫਰੇਮ ਦੇਖ ਕੇ ਦੇਸ਼ ਵਾਸੀ ਇਹ ਕਹਿੰਦੇ ਹਨ... ਲੱਖਾਂ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ। ਇਹ ਇਕ ਕੱਟੜ ਭ੍ਰਿਸ਼ਟ ਸੰਮੇਲਨ ਹੈ। ਲੇਬਲ ਕੁੱਝ ਹੋਰ ਹੈ, ਉਤਪਾਦ ਕੁੱਝ ਹੋਰ ਹੈ। ਉਨ੍ਹਾਂ ਦਾ ਉਤਪਾਦ 20 ਲੱਖ ਕਰੋੜ ਰੁਪਏ ਦੇ ਘੁਟਾਲੇ ਦੀ ਗਾਰੰਟੀ ਹੈ”।

ਇਹ ਵੀ ਪੜ੍ਹੋ: ਅੰਧ-ਵਿਸ਼ਵਾਸ਼ ਦੇ ਚੱਲਦਿਆਂ 10 ਸਾਲਾ ਬੱਚੀ ਦਾ ਕਤਲ

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਪਿਛਲੇ ਨੌਂ ਸਾਲਾਂ ਵਿਚ ਹੋਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਭਾਰਤ ਵਿਚ ਵਿਕਾਸ ਦਾ ਦਾਇਰਾ ਕੁੱਝ ਵੱਡੇ ਸ਼ਹਿਰਾਂ ਅਤੇ ਕੁੱਝ ਖੇਤਰਾਂ ਤਕ ਸੀਮਤ ਰਿਹਾ ਹੈ ਅਤੇ ‘ਸੁਆਰਥੀ ਰਾਜਨੀਤੀ’ ਕਾਰਨ ਕੁੱਝ ਪਾਰਟੀਆਂ ਦੇ ਕਾਰਨ ਵਿਕਾਸ ਵਿਚ ਰੁਕਾਵਟ ਆਈ, ਜਿਸ ਦਾ ਲਾਭ ਦੇਸ਼ ਦੇ ਦੂਰ-ਦਰਾਜ ਦੇ ਇਲਾਕਿਆਂ ਤਕ ਵੀ ਨਹੀਂ ਪਹੁੰਚਿਆ। ਉਨ੍ਹਾਂ ਕਿਹਾ, ‘‘ਇਹ ਪਾਰਟੀਆਂ ਸਿਰਫ਼ ਉਨ੍ਹਾਂ ਕੰਮਾਂ ਨੂੰ ਹੀ ਪਹਿਲ ਦਿੰਦੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦਾ ਅਪਣਾ ਤੇ ਉਨ੍ਹਾਂ ਦੇ ਪ੍ਰਵਾਰਾਂ ਦਾ ਭਲਾ ਹੁੰਦਾ ਹੈ। ਨਤੀਜਾ ਇਹ ਹੋਇਆ ਕਿ ਸਾਡੇ ਕਬਾਇਲੀ ਇਲਾਕਿਆਂ ਅਤੇ ਟਾਪੂਆਂ ਦੇ ਲੋਕ ਵਿਕਾਸ ਤੋਂ ਵਾਂਝੇ ਰਹਿ ਗਏ, ਵਿਕਾਸ ਲਈ ਤਰਸਦੇ ਰਹੇ”।