ਕਾਂਗਰਸ ਸਰਕਾਰ ਦੌਰਾਨ ਪਿਛਲੇ 5 ਸਾਲ ਟੈਕਸ ਚੋਰੀ ਨੂੰ ਰੋਕਣ ਲਈ ਨਹੀਂ ਕੀਤੇ ਗਏ ਕੋਈ ਵਾਧੂ ਯਤਨ : ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੈਨਸਿਲ-ਸ਼ਾਰਪਨਰ 'ਤੇ GST 18% ਤੋਂ ਘਟਾ ਕੇ 12% ਕਰਨ 'ਤੇ ਬਣੀ ਸਹਿਮਤੀ 

Harpal Cheema (Finance Minister Punjab)


GST ਕੌਂਸਲ ਦੀ ਮੀਟਿੰਗ ਦੌਰਾਨ ਪੰਜਾਬ ਵਲੋਂ ਚੁੱਕੇ ਮੁੱਦੇ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ 
ਚੰਡੀਗੜ੍ਹ :
ਜੀਐਸਤੀ ਕੌਂਸਲ ਦੀ ਹੋਈ ਮੀਟਿੰਗ ਬਾਰੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਚ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਐਸਟੀ ਟੈਕਸ ਦਾਤਾਵਾਂ ਦੇ ਬਹੁਤ ਸਾਰੇ ਮੁੱਦੇ ਹਨ, ਜੀਐਸਟੀ ਟੈਕਸ ਦਾਤਿਆਂ ਅਤੇ ਟੈਕਸਦਾਤਾਵਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੇ ਹੱਲ ਲਈ ਟ੍ਰਿਬਿਊਨਲ ਦੀ ਸਥਾਪਨਾ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ। ਇਹ ਮਾਮਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ, ਇੱਥੇ ਸੈਂਟਰਲ ਟ੍ਰਿਬਿਊਨਲ, ਸਟੇਟ ਟ੍ਰਿਬਿਊਨਲ ਅਤੇ ਬੈਂਚ ਹੋਣੇ ਚਾਹੀਦੇ ਹਨ।  ਇਸ 'ਤੇ ਮੀਟਿੰਗ ਦੌਰਾਨ ਲੰਬੀ ਵਿਚਾਰ ਚਰਚਾ ਕੀਤੀ ਗਈ ਹਾਲਾਂਕਿ ਇਹ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ ਪਰ ਆਉਣ ਵਾਲੇ ਸਮੇਂ 'ਚ ਇਸ ਦੇ ਹੱਲ ਦੀ ਉਮੀਦ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਮਾਰਿਆ ਵੱਡਾ ਮਾਰਕਾ, ਅਜਿਹਾ ਕਾਰਨਾਮਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਖਿਡਾਰੀ 

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੀ ਜੀਐਸਟੀ ਮੀਟਿੰਗ ਵਿੱਚ ਪੰਜਾਬ ਵੱਲੋਂ ਪੈਨਸਿਲ-ਸ਼ਾਰਪਨਰ ਦਾ ਮੁੱਦਾ ਉਠਾਇਆ ਗਿਆ ਸੀ ਅਤੇ ਜੀਐਸਟੀ ਕੌਂਸਲ ਇਸ ਨੂੰ 18% ਤੋਂ ਘਟਾ ਕੇ 12% ਕਰਨ ਲਈ ਸਹਿਮਤ ਹੋ ਗਈ ਸੀ। ਇਹ ਬੱਚਿਆਂ ਦੇ ਮਾਪਿਆਂ ਲਈ ਵੱਡੀ ਰਾਹਤ ਹੈ ਕਿਉਂਕਿ ਜ਼ਿਆਦਾਤਰ ਬੱਚੇ ਪੈਨਸਿਲ-ਸ਼ਾਰਪਨਰ ਦੀ ਵਰਤੋਂ ਕਰਦੇ ਹਨ। ਬੱਚਿਆਂ ਨੂੰ ਮਿਲੀ ਇਸ ਵੱਡੀ ਰਾਹਤ ਲਈ ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।

ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਪਿਛਲੇ ਪੰਜ ਸਾਲ ਟੈਕਸ ਚੋਰੀ ਨੂੰ ਰੋਕਣ ਲਈ ਕੋਈ ਵੀ ਵਾਧੂ ਯਤਨ ਨਹੀਂ ਕੀਤੇ ਗਏ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਟੈਕਸ ਚੋਰੀ ਬਹੁਤ ਹੱਦ ਤੱਕ ਰੁਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਡੇ ਇਹ ਯਤਨ ਅਜੇ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਚੋਰੀ ਬੰਦ ਹੋਵੇਗੀ ਤਾਂ ਹੀ ਸੂਬੇ ਦਾ ਮਾਲੀਆ ਵੀ ਵਧੇਗਾ ਜਿਸ ਲਈ ਅਸੀਂ ਯਤਨਸ਼ੀਲ ਹਾਂ ਤਾਂ ਜੋ ਟੈਕਸ ਤੋਂ ਇਕੱਠਾ ਹੋਣ ਵਾਲਾ ਪੈਸਾ ਅਸੀਂ ਲੋਕਾਂ ਦੀ ਭਲਾਈ 'ਤੇ ਖਰਚ ਕਰ ਸਕੀਏ।

ਇਹ ਵੀ ਪੜ੍ਹੋ :  ਖੌਫ਼ਨਾਕ! ਕਲਯੁਗੀ ਪੁੱਤ ਨੇ ਕੀਤਾ ਆਪਣੇ ਪਿਓ ਦਾ ਕਤਲ

ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਟੀਮ ਪੰਜਾਬ ਦੇ ਬਜਟ 'ਤੇ ਕੰਮ ਕਰ ਰਹੀ ਹੈ, ਬਹੁਤ ਜਲਦ ਅਸੀਂ ਆਮ ਆਦਮੀ ਪਾਰਟੀ ਦਾ ਦੂਜਾ ਬਜਟ ਪੇਸ਼ ਕਰਾਂਗੇ। ਪੰਜਾਬ ਚੋਣਾਂ ਦੌਰਾਨ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਸਾਰੀਆਂ ਗਾਰੰਟੀਆਂ ਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਫੀਗਾਰੰਟੀਆਂ ਪਿਛਲੇ ਬਜਟ ਵਿੱਚ ਦਿੱਤੀਆਂ ਗਈਆਂ ਸਨ ਅਤੇ ਬਾਕੀ ਬਚੀਆਂ ਨੂੰ ਆਉਣ ਵਾਲੇ ਬਜਟ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।