Pashupati Paras resign News: RLJP ਪ੍ਰਧਾਨ ਪਸ਼ੂਪਤੀ ਪਾਰਸ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫਾ
ਕਿਹਾ, ਮੇਰੇ ਅਤੇ ਸਾਡੀ ਪਾਰਟੀ ਨਾਲ ਬੇਇਨਸਾਫ਼ੀ ਹੋਈ ਹੈ
Pashupati Paras resign News: ਬਿਹਾਰ 'ਚ ਐਨਡੀਏ ਦੀ ਸੀਟ ਵੰਡ ਤੋਂ ਨਾਰਾਜ਼ ਆਰਐਲਜੇਪੀ ਪ੍ਰਧਾਨ ਪਸ਼ੂਪਤੀ ਪਾਰਸ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਉਨ੍ਹਾਂ ਕਿਹਾ ਕਿ ਉਹ ਸੀਟ ਵੰਡ ਸਮਝੌਤੇ ਤੋਂ ਨਾਰਾਜ਼ ਹਨ।
ਮਹਿਜ਼ 2-3 ਮਿੰਟ ਦੀ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਦੀ ਪਾਰਟੀ ਨਾਲ ਬੇਇਨਸਾਫ਼ੀ ਹੋਈ ਹੈ। ਉਨ੍ਹਾਂ ਦੀ ਪਾਰਟੀ ਨੇ ਪੂਰੀ ਇਮਾਨਦਾਰੀ ਨਾਲ ਐਨਡੀਏ ਦੀ ਸੇਵਾ ਕੀਤੀ ਹੈ। ਪਾਰਸ ਨੇ ਕਿਹਾ ਕਿ ਉਹ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੰਨਵਾਦੀ ਹਨ ਪਰ ਮੇਰੇ ਅਤੇ ਮੇਰੀ ਪਾਰਟੀ ਨਾਲ ਬੇਇਨਸਾਫ਼ੀ ਹੋਈ ਹੈ। ਇਸ ਲਈ ਮੈਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।
ਦਰਅਸਲ 18 ਮਾਰਚ ਨੂੰ ਬਿਹਾਰ ਨੂੰ ਲੈ ਕੇ ਐਨਡੀਏ ਵਿਚ ਸੀਟਾਂ ਦੀ ਵੰਡ ਹੋਈ ਸੀ ਜਿਸ ਵਿਚ ਭਾਜਪਾ ਨੂੰ 17, ਜੇਡੀਯੂ ਨੂੰ 16, ਚਿਰਾਗ ਪਾਸਵਾਨ ਦੀ ਐਲਜੇਪੀ (ਰਾਮ ਵਿਲਾਸ) ਨੂੰ 5, ਮਾਂਝੀ ਦੀ ਐਚਏਐਮ ਅਤੇ ਉਪੇਂਦਰ ਕੁਸ਼ਵਾਹਾ ਦੀ ਆਰਐਲਐਮਓ ਨੂੰ ਇਕ-ਇਕ ਸੀਟ ਮਿਲੀ ਹੈ। ਜਿਸ ਵਿਚ ਪਾਰਸ ਦੀ ਪਾਰਟੀ ਆਰਐਲਜੇਪੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਆਰਐਲਜੇਪੀ ਨੂੰ ਇਕ ਵੀ ਸੀਟ ਨਹੀਂ ਮਿਲੀ, ਜਿਸ ਕਾਰਨ ਪਸ਼ੂਪਤੀ ਪਾਰਸ ਅਤੇ ਇਥੋਂ ਤਕ ਕਿ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵਿਚ ਵੀ ਨਾਰਾਜ਼ਗੀ ਹੈ। ਇਸੇ ਕਾਰਨ ਅੱਜ ਉਨ੍ਹਾਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ।
(For more Punjabi news apart from Pashupati Paras resigns from Modi cabinet, stay tuned to Rozana Spokesman)