ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ ’ਤੇ ਤੰਜ਼, 'ਪੈਟਰੋਲ-ਡੀਜ਼ਲ ਅਤੇ ਗੈਸ ਕੀਮਤਾਂ ਤੋਂ ਲਾਕਡਾਊਨ ਹਟਿਆ”

ਏਜੰਸੀ

ਖ਼ਬਰਾਂ, ਰਾਜਨੀਤੀ

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।

Rahul Gandhi



ਨਵੀਂ ਦਿੱਲੀ: ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ 'ਲਾਕਡਾਊਨ' ਹਟ ਗਿਆ ਹੈ ਅਤੇ ਸਰਕਾਰ ਕੀਮਤਾਂ ਦਾ ਲਗਾਤਾਰ ‘ਵਿਕਾਸ’ ਕਰੇਗੀ।

Rahul gandhi

ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਗੈਸ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਤੇ ਲਗਾਇਆ ਗਿਆ 'ਲਾਕਡਾਊਨ' ਹਟ ਗਿਆ ਹੈ। ਹੁਣ ਸਰਕਾਰ ਲਗਾਤਾਰ ਕੀਮਤਾਂ ਦਾ ‘ਵਿਕਾਸ’ ਕਰੇਗੀ। ਪ੍ਰਧਾਨ ਮੰਤਰੀ ਨੂੰ ਮਹਿੰਗਾਈ ਦੀ ਮਹਾਂਮਾਰੀ ਬਾਰੇ ਪੁੱਛੋ ਤਾਂ ਉਹ ਕਹਿਣਗੇ ਥਾਲੀ ਬਜਾਓ”।

Tweet

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ, "ਮਹਾਂ-ਮਹਿੰਗਾਈ, ਭਾਜਪਾ ਲਿਆਈ! ਹੁਣ ਗੈਸ ਸਿਲੰਡਰ 50 ਰੁਪਏ ਵਧੇ ਹਨ। ਗੈਸ ਸਿਲੰਡਰ - ਦਿੱਲੀ ਅਤੇ ਮੁੰਬਈ ਵਿਚ 949.50 ਰੁਪਏ, ਲਖਨਊ ਵਿਚ 987.50 ਰੁਪਏ, ਕੋਲਕਾਤਾ ਵਿਚ 976 ਰੁਪਏ ਅਤੇ ਚੇਨਈ ਵਿਚ 965.50 ਰੁਪਏ।" ਉਹਨਾਂ ਨੇ ਸਰਕਾਰ 'ਤੇ ਤੰਜ਼ ਕੱਸਦਿਆਂ ਕਿਹਾ, “ਲੋਕ ਕਹਿ ਰਹੇ ਹਨ,  ਨਹੀਂ ਚਾਹੀਦੇ (ਨਰਿੰਦਰ) ਮੋਦੀ ਜੀ ਦੇ ਅੱਛੇ ਦਿਨ”।

Tweet

ਇਕ ਹੋਰ ਟਵੀਟ 'ਚ ਸੁਰਜੇਵਾਲਾ ਨੇ ਕਿਹਾ, ''ਭਾਜਪਾ ਦੀ ਜਿੱਤ ਨਾਲ ਮੋਦੀ ਜੀ ਦੇ 'ਮਹਿੰਗੇ ਦਿਨ' ਵਾਪਸ ਆ ਗਏ ਹਨ। ਭਾਜਪਾ ਨੂੰ ਜਿੱਤ ਦਾ ਆਰਾਮ ਮਿਲਦੇ ਹੀ ਮਹਿੰਗਾਈ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ 'ਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਚੋਣਾਂ ਜਿੱਤੋ ਅਤੇ ਹੋਲੀ 'ਤੇ ਮੁਫਤ ਗੈਸ ਸਿਲੰਡਰ ਲਓ। ਮੁਫਤ ਤਾਂ ਨਹੀਂ ਹੁਣ ਮਹਿੰਗੇ ਦੇ ਰਹੇ ਹਨ। ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਘਰੇਲੂ ਰਸੋਈ ਗੈਸ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ।