ਪ੍ਰਧਾਨ ਮੰਤਰੀ ਵਲੋਂ ਢੀਂਡਸਾ ਨੂੰ ਬਾਦਲ ਦਾ ਅਸਲੀ ਵਾਰਸ ਦਸਣ ਨਾਲ ਅਕਾਲੀਆਂ ’ਚ ਨਵੀਂ ਚਰਚਾ ਛਿੜੀ
ਐਨਡੀਏ ਦੀ ਮੀਟਿੰਗ ’ਚ ਪ੍ਰਧਾਨ ਮੰਤਰੀ ਨੇ ਕੀਤੀ ਸੀ ਟਿੱਪਣੀ,‘‘ਵਿਰੋਧੀ ਪਾਰਟੀਆਂ ਵਲੋਂ ਵੀ ਮੀਟਿੰਗ ’ਚ ਨਾ ਸੱਦੇ ਜਾਣ ਕਾਰਨ ਬਾਦਲ ਦਲ ਹੁਣ ਨਾ ਇਧਰ ਦਾ ਰਿਹਾ ਨਾ ਉਧਰ ਦਾ’’
ਚੰਡੀਗੜ੍ਹ: ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਵਾਰਸ ਦੱਸੇ ਜਾਣ ਬਾਅਦ ਅਕਾਲੀਆਂ ਅੰਦਰ ਨਵੀਂ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਕਿ ਬਾਦਲ ਦਲ ਵਾਲੇ ਭਾਵੇਂ ਲਗਾਤਾਰ ਭਾਜਪਾ ਨਾਲ ਗਠਜੋੜ ਲਈ ਤਰਲੋ ਮੱਛੀ ਹੋ ਰਹੇ ਹਨ ਪਰ ਐਨਡੀਏ ਦੀ ਮੀਟਿੰਗ ’ਚ ਬਾਦਲ ਦਲ ਤੋਂ ਵੱਖ ਅਕਾਲੀ ਆਗੂ ਢੀਂਡਸਾ ਨੂੰ ਸੁਖਬੀਰ ਨੂੰ ਛੱਡ ਕੇ ਵਿਸ਼ੇਸ਼ ਤੌਰ ’ਤੇ ਸਦਿਆ ਗਿਆ।
ਇਹ ਵੀ ਪੜ੍ਹੋ: ਵਰਲਡ ਬੈਂਕ ਦੇ ਮੁਖੀ ਅਜੇ ਸਿੰਘ ਬਾਂਗਾ ਦੀ ਵੇਲੇ ਸਿਰ ਚੇਤਾਵਨੀ ਕਿ ਮਹਾਂਮਾਰੀ ਲਈ ਤਿਆਰ ਰਹੋ ਤੇ ਬੇਰੁਜ਼ਗਾਰੀ ਦਾ ਹੱਲ ਲੱਭੋ
ਉਨ੍ਹਾਂ ਜਸਟਿਸ ਨਿਰਮਲ ਸਿੰਘ ਸਮੇਤ ਇਸ ਮੀਟਿੰਗ ਵਿਚ ਸ਼ਾਮਲ ਵੀ ਹੋਏ ਅਤੇ ਸਿੱਖਾਂ ਤੇ ਪੰਜਾਬ ਦੇ ਅਹਿਮ ਮੁੱਦੇ ਵੀ ਚੁੱਕੇ। ਇਨ੍ਹਾਂ ਬਾਰੇ ਵੀ ਪ੍ਰਧਾਨ ਮੰਤਰੀ ਨੇ ਹੁੰਗਾਰਾ ਦਿੰਦਿਆ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵਿਸ਼ੇਸ਼ ਕਮੇਟੀ ਬਣਾਉਣ ਦੀ ਹਿਦਾਇਤ ਕੀਤੀ ਹੈ।
ਵਰਣਨਯੋਗ ਹੈ ਕਿ ਮੀਟਿੰਗ ਤੋਂ ਬਾਅਦ ਜਸਟਿਸ ਨਿਰਮਲ ਸਿੰਘ ਨੇ ਪ੍ਰਗਟਾਵਾ ਕੀਤਾ ਕਿ ਪ੍ਰਧਾਨ ਮੰਤਰੀ ਲੇ ਅਪਦੇ ਸੰਬੋਧਨ ਦੌਰਾਨ ਢੀਂਡਸਾ ਵਾਲੇ ਅਕਾਲੀ ਦਲ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਵਾਰਸ ਕਿਹਾ ਹੈ। ਪ੍ਰਧਾਨ ਮੰਤਰੀ ਨੇ ਸੁਖਬੀਰ ਬਾਦਲ ਦੀ ਥਾਂ ਢੀਂਡਸਾ ਨੂੰ ਵੱਧ ਅਹਿਮੀਅਤ ਦਿਤੀ ਹੈ। ਇਸ ਨਾਲ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਭਵਿੱਖ ਵਿਚ ਵੀ ਸੁਖਬੀਰ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (22 ਜੁਲਾਈ 2023)
ਇਸ ਤਰ੍ਹਾਂ ਬਾਦਲ ਦਲ ਦੀ ਹਾਲਤ ਇਹ ਹੋ ਗਈ ਹੈ ਕਿ ਉਹ ਨਾ ਇਧਰ ਦੇ ਰਹੇ ਨਾ ਉਧਰ ਦੇ। ਕਿਉਂਕਿ ਵਿਰੋਧੀ ਪਾਰਟੀਆ ਨੇ ਵੀ ਅਪਣੀ ਮੀਟਿੰਗ ਵਿਚ ਨਹੀਂ ਸਦਿਆ ਸੀ। ਉਧਰ ਪ੍ਰਧਾਨ ਮੰਤਰੀ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਝੀਂਗਰ ਨੇ ਢੀਂਡਸਾ ਉਪਰ ਪਾਰਟੀ ਨਾਲ ਗੱਦਾਰੀ ਕਰਨ ਸਮੇਤ ਹੋਰ ਕਈ ਦੋਸ਼ ਲਾਉਂਦੇ ਸੁਖਬੀਰ ਬਾਦਲ ਨੂੰ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦਾ ਅਸਲੀ ਵਾਰਸ ਹੋਣ ਦੀ ਗੱਲ ਆਖੀ ਹੈ।