‘ਭਾਰਤ-ਪਾਕਿ ਦੀ ਵੰਡ ਤੋਂ ਵੀ ਭਿਆਨਕ ਹੈ ਭਾਜਪਾ-ਸ਼ਿਵਸੈਨਾ ਵਿਚ 288 ਸੀਟਾਂ ਦੀ ਵੰਡ’-ਸੰਜੇ ਰਾਉਤ

ਏਜੰਸੀ

ਖ਼ਬਰਾਂ, ਰਾਜਨੀਤੀ

ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਪਰ ਹਾਲੇ ਤੱਕ ਭਾਜਪਾ ਅਤੇ ਸ਼ਿਵਸੈਨਾ ਵਿਚ ਸੀਟਾਂ ਦੀ ਵੰਡ ‘ਤੇ ਸਹਿਮਤੀ ਨਹੀਂ ਹੋ ਸਕੀ।

Sanjay Raut

ਮੁੰਬਈ: ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਪਰ ਹਾਲੇ ਤੱਕ ਭਾਜਪਾ ਅਤੇ ਸ਼ਿਵਸੈਨਾ ਵਿਚ ਸੀਟਾਂ ਦੀ ਵੰਡ ‘ਤੇ ਸਹਿਮਤੀ ਨਹੀਂ ਹੋ ਸਕੀ। ਇਸ ਦੌਰਾਨ ਸ਼ਿਵਸੈਨਾ ਆਗੂ ਅਤੇ ਸੰਸਦ ਸੰਜੇ ਰਾਉਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਵਿਚ ਸੀਟਾਂ ਦੀ ਵੰਡ ਕਰਨਾ ਭਾਰਤ-ਪਾਕਿਸਤਾਨ ਦੀ ਵੰਡ ਤੋਂ ਵੀ ਮੁਸ਼ਕਿਲ ਹੈ। ਦੱਸ ਦਈਏ ਕਿ ਸੂਬੇ ਦੀਆਂ 288 ਸੀਟਾਂ ‘ਤੇ 21 ਅਕਤੂਬਰ ਨੂੰ ਚੋਣ ਹੋਵੇਗੀ। ਚੋਣ ਨਤੀਜੇ 24 ਅਕਤੂਬਰ ਨੂੰ ਐਲਾਨ ਕੀਤੇ ਜਾਣਗੇ।

ਸੰਜੇ ਰਾਉਤ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਹਾ ਕਿ. ‘ਇੰਨਾ ਵੱਡਾ ਮਹਾਰਾਸ਼ਟਰ ਹੈ, ਇਹ ਜੋ 288 ਸੀਟਾਂ ਦੀ ਵੰਡ ਹੈ ਭਾਰਤ-ਪਾਕਿਸਤਾਨ ਤੋਂ ਵੀ ਭਿਆਨਕ ਹੈ’। ਉਹਨਾਂ ਨੇ ਅੱਗੇ ਕਿਹਾ ਕਿ ਸਰਕਾਰ ਦੀ ਬਜਾਏ ਜੇਕਰ ਅਸੀਂ ਵਿਰੋਧੀਆਂ ਵਿਚ ਹੁੰਦੇ ਤਾਂ ਅੱਜ ਤਸਵੀਰ ਕੁੱਝ ਹੋਰ ਹੀ ਹੁੰਦੀ। ਹਾਲਾਂਕਿ ਬਾਅਦ ਵਿਚ ਰਾਉਤ ਨੇ ਕਿਹਾ ਕਿ, ‘ਅਸੀਂ ਸੀਟਾਂ ਦੇ ਵਿਸ਼ੇ ਵਿਚ ਤੈਅ ਕਰਕੇ ਦੱਸਾਂਗੇ।

ਰਿਪੋਰਟ ਮੁਤਾਬਕ ਸ਼ਿਵਸੈਨਾ ਅਪਣੇ ਲਈ ਘੱਟੋ-ਘੱਟ 130 ਸੀਟਾਂ ਚਾਹੁੰਦੀ ਹੈ, ਉੱਥੇ ਹੀ ਆਰਪੀਆਈ ਦੇ ਮੁਖੀ ਰਾਮਦਾਸ ਅਠਾਵਲੇ ਅਪਣੀ ਪਾਰਟੀ ਲਈ 10 ਸੀਟਾਂ ਚਾਹੁੰਦੇ ਹਨ। ਦੱਸ ਦਈਏ ਕਿ ਇਸ ਸਮੇਂ 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਵਿਚ ਭਾਜਪਾ ਕੋਲ 122 ਸੀਟਾਂ ਹਨ, ਉੱਥੇ ਹੀ ਸ਼ਿਵਸੈਨਾ ਕੋਲ 63 ਸੀਟਾਂ ਹਨ।

ਮਹਾਰਾਸ਼ਟ ਭਾਜਪਾ ਦੋਵੇਂ ਧਿਰਾਂ ਵਿਚ ਸੀਟਾਂ ਦੀ ਅਜਿਹੀ ਵੰਡ ਕਰਨਾ ਚਾਹੁੰਦੀ ਹੈ, ਜਿਸ ਨਾਲ ਭਾਜਪਾ ਕੋਲ 122 ਸੀਟਾਂ ਬਣੀਆਂ ਰਹਿਣ ਅਤੇ ਸ਼ਿਵਸੈਨਾ ਕੋਲ ਉਸ ਦੇ ਹਿੱਸੇ ਦੀਆਂ 63 ਸੀਟਾਂ ਰਹਿਣ ਅਤੇ ਬਾਕੀ ਸੀਟਾਂ ਵਿਚੋਂ ਕੁੱਝ ਸੀਟਾਂ ਰਿਪਲੀਕਨ ਪਾਰਟੀ ਆਫ ਇੰਡੀਆ ਵਰਗੇ ਗਠਜੋੜ ਦੀਆਂ ਛੋਟੀਆਂ ਧਿਰਾਂ ਨੂੰ ਦੇਣ ਤੋਂ ਬਾਅਦ ਆਪਸ ਵਿਚ ਬਰਾਬਰ ਵੰਡ ਲਈਆਂ ਜਾਣ। ਭਾਜਪਾ ਜ਼ਿਆਦਾਤਰ ਸੀਟਾਂ ‘ਤੇ ਖੁਦ ਚੋਣ ਲੜਨਾ ਚਾਹੁੰਦੀ ਹੈ। 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਅਤੇ ਸ਼ਿਵਸੈਨਾ ਵਿਚਕਾਰ ਸੀਟਾਂ ਦੀ ਵੰਡ ਨੂੰ  ਲੈ ਕੇ ਮੱਤਭੇਦ ਹੋਏ ਸਨ। ਇਸੇ ਕਾਰਨ ਦੋਵੇਂ ਦਲਾਂ ਵਿਚ ਗਠਜੋੜ ਨੂੰ ਲੈ ਕੇ ਦੇਰੀ ਹੋਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।