ਮਨੀਪੁਰ , ਕੇਰਲ ਤੇ ਬਿਹਾਰ ਨੂੰ ਮਿਲੇ ਨਵੇਂ ਰਾਜਪਾਲ 

ਏਜੰਸੀ

ਖ਼ਬਰਾਂ, ਰਾਜਨੀਤੀ

ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੂੰ ਮਨੀਪੁਰ  ਦਾ ਰਾਜਪਾਲ ਨਿਯੁਕਤ ਕੀਤਾ ਗਿਆ

Ajay Kumar Bhalla

ਨਵੀਂ ਦਿੱਲੀ : ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਮੰਗਲਵਾਰ  ਕੀਤੀ ਰਾਜਪਾਲਾਂ ਦੀ ਨਿਯੁਤੀ ਹੇਠ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੂੰ ਮਨੀਪੁਰ  ਦਾ ਰਾਜਪਾਲ, ਸਾਬਕਾ ਫ਼ੌਜ ਮੁਖੀ ਵਿਜੇ ਕੁਮਾਰ ਸਿੰਘ ਨੂੰ ਮਿਜ਼ੋਰਮ ਦਾ ਰਾਜਪਾਲ ਨਿਯੁਕਤ ਕੀਤਾ ਹੈ। ਜਦਕਿ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। 

ਬਿਹਾਰ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਖਾਨ ਦੀ ਥਾਂ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਨੇ ਇਕ ਬਿਆਨ ਵਿਚ ਕਿਹਾ ਕਿ ਆਰਿਫ ਮੁਹੰਮਦ ਖਾਨ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। 

ਰਾਸ਼ਟਰਪਤੀ ਮੁਰਮੂ ਨੇ ਓਡੀਸ਼ਾ ਦੇ ਰਾਜਪਾਲ ਰਘੂਬਰ ਦਾਸ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਮਿਜ਼ੋਰਮ ਦੇ ਰਾਜਪਾਲ ਹਰੀ ਬਾਬੂ ਕੰਭੰਪਤੀ ਨੂੰ ਦਾਸ ਦੀ ਥਾਂ ਓਡੀਸ਼ਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਬਿਆਨਾਂ ’ਚ ਕਿਹਾ ਗਿਆ ਹੈ ਕਿ ਨਿਯੁਕਤੀਆਂ ਉਨ੍ਹਾਂ ਤਰੀਕਾਂ ਤੋਂ ਪ੍ਰਭਾਵੀ ਹੋਣਗੀਆਂ ਜਦੋਂ ਉਹ ਅਪਣੇ  ਸਬੰਧਤ ਦਫਤਰਾਂ ਦਾ ਚਾਰਜ ਸੰਭਾਲਣਗੇ।