ਮੋਦੀ ਸਰਕਾਰ ਨੇ ਨਫ਼ਰਤ ਨੂੰ ਹਵਾ ਦੇ ਕੇ ਸੰਸਥਾਵਾਂ 'ਤੇ ਕੀਤਾ ਕਬਜ਼ਾ : ਸੋਨੀਆ ਗਾਂਧੀ 

ਏਜੰਸੀ

ਖ਼ਬਰਾਂ, ਰਾਜਨੀਤੀ

ਸੋਨੀਆ ਗਾਂਧੀ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਦਿੱਤਾ ਸੰਕੇਤ; ਕਿਹਾ, ਭਾਰਤ ਜੋੜੋ ਯਾਤਰਾ ਨਾਲ ਖ਼ਤਮ ਹੋਈ ਮੇਰੀ ਪਾਰੀ 

Sonia Gandhi

ਰਾਏਪੁਰ :  ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਾਰੀਆਂ ਸੰਸਥਾਵਾਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਂਦੇ ਹੋਏ ਨਫ਼ਰਤ ਦੀ ਅੱਗ ਭੜਕਾਈ ਜਾ ਰਹੀ ਹੈ।

ਉਹ ਇੱਥੇ ਪਾਰਟੀ ਦੇ 85ਵੇਂ ਸੰਮੇਲਨ ਦੌਰਾਨ ਸੰਬੋਧਨ ਰਹੇ ਸਨ। ਸੋਨੀਆ ਗਾਂਧੀ ਨੇ ਦੋਸ਼ ਲਗਾਇਆ ਕਿ ਭਾਜਪਾ ਨਫ਼ਰਤ ਦੀ ਅੱਗ ਨੂੰ ਭੜਕਾ ਰਹੀ ਹੈ ਅਤੇ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ :  ਅਡਾਨੀ-ਹਿੰਡਨਬਰਗ ਵਿਵਾਦ ਕਾਰਨ LIC ਨੂੰ ਹੋਇਆ ਵੱਡਾ ਨੁਕਸਾਨ, ਜਾਣੋ ਪਾਲਿਸੀ ਧਾਰਕਾਂ 'ਤੇ ਕੀ ਹੋਇਆ ਅਸਰ

ਸੋਨੀਆ ਗਾਂਧੀ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 'ਭਾਜਪਾ-ਆਰਐਸਐਸ' ਸਰਕਾਰ ਨੇ ਸਾਰੀਆਂ ਸੰਸਥਾਵਾਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।

ਪ੍ਰਧਾਨ ਵਜੋਂ ਆਪਣੀ ਪਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਸਾਲ 1998 ਵਿੱਚ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲਣਾ ਮੇਰੇ ਲਈ ਮਾਣ ਵਾਲੀ ਗੱਲ ਸੀ। 25 ਸਾਲਾਂ ਵਿੱਚ ਪਾਰਟੀ ਨੇ ਕਈ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਨਾਲ ਹੀ ਨਿਰਾਸ਼ਾ ਵੀ ਹੋਈ ਹੈ।"

ਇਹ ਵੀ ਪੜ੍ਹੋ :  ਪੰਜਾਬ 'ਚ ਅਗਨੀਵੀਰ ਭਰਤੀ ਪ੍ਰਕਿਰਿਆ ਵਿੱਚ ਹੋਇਆ ਬਦਲਾਅ, ਪੜ੍ਹੋ ਵੇਰਵਾ 

ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਵਾਲੀ ਸਥਿਤੀ ਹੈ ਕਿ ਪ੍ਰਧਾਨ ਵਜੋਂ ਉਨ੍ਹਾਂ ਦੀ ਪਾਰੀ ‘ਭਾਰਤ ਜੋੜੋ ਯਾਤਰਾ’ ਨਾਲ ਸਮਾਪਤ ਹੋਈ ਹੈ। ਸੋਨੀਆ ਨੇ ਕਿਹਾ ਕਿ ਇਸ ਫੇਰੀ ਨੇ ਕਾਂਗਰਸ ਅਤੇ ਲੋਕਾਂ ਦਰਮਿਆਨ ਸੰਵਾਦ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਇਸ ਦੌਰੇ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ।