ਇਸ਼ਤਿਹਾਰਬਾਜ਼ੀ ਨੂੰ ਲੈ ਕੇ ਸੁਨੀਲ ਜਾਖੜ ਦੇ ਟਵੀਟ ਦਾ ਮਾਲਵਿੰਦਰ ਕੰਗ ਨੇ ਦਿਤਾ ਜਵਾਬ, ਭਾਜਪਾ ਨੂੰ ਪੁਛਿਆ ਇਹ ਸਵਾਲ
ਕਿਹਾ, ਕਦੋਂ ਦੁੱਗਣੀ ਹੋਵੇਗੀ ਕਿਸਾਨਾਂ ਦੀ ਆਮਦਨ
ਚੰਡੀਗੜ੍ਹ: ਮਿਸ਼ਨ ਚੰਦਰਯਾਨ-3 ਦੀ ਸਫ਼ਲਤਾ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਵਲੋਂ ਪੰਜਾਬ ਸਰਕਾਰ ਦੀ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਕੀਤੇ ਗਏ ਟਵੀਟ ਦਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਜਵਾਬ ਦਿਤਾ ਹੈ। ਦਰਅਸਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਦਰਯਾਨ-3 ਦੀ ਸਫਲ ਲੈਂਡਿੰਗ ਨੂੰ ਲੈ ਕੇ ਟਵੀਟ ਕਰਦਿਆਂ ਕਿਹਾ ਕਿ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 615 ਕਰੋੜ ਰੁਪਏ ਵਿਚ ਚੰਦਰਯਾਨ-3 ਮਿਸ਼ਨ ਪੂਰਾ ਕਰ ਲਿਆ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਤੋਂ ਲਗਭਗ ਦੁੱਗਣੀ ਰਕਮ ਅਪਣੀ ਇਸ਼ਤਿਹਾਰਬਾਜ਼ੀ ਉਤੇ ਖਰਚ ਕਰ ਦਿਤੀ। ਜਦਕਿ ਕਿਸਾਨ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਮੁਆਵਜ਼ਾ ਉਡੀਕ ਰਹੇ ਹਨ।
ਇਹ ਵੀ ਪੜ੍ਹੋ: ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 12 ਪੈਸੇ ਡਿੱਗ ਕੇ 82.68 ਪ੍ਰਤੀ ਡਾਲਰ 'ਤੇ ਪਹੁੰਚਿਆ
ਇਸ ਦੇ ਜਵਾਬ ਵਿਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕੀਤਾ। ਉਨ੍ਹਾਂ ਲਿਖਿਆ, “ਜਾਖੜ ਸਾਹਿਬ ਚਲੋ ਸਿੱਧਾ ਰਿਕਾਰਡ ਰੱਖਦੇ ਹਾਂ। ਮੋਦੀ ਦੀ ਅਗਵਾਈ 'ਚ ਚੰਦਰਯਾਨ ਮਿਸ਼ਨ 'ਤੇ ਕੁੱਲ ਖਰਚਾ। ਚੰਦਰਯਾਨ 1 - 386 ਕਰੋੜ (2008), ਚੰਦਰਯਾਨ 2 - 978 ਕਰੋੜ (2019), ਚੰਦਰਯਾਨ 3 -616 ਕਰੋੜ (2023)। ਕੁੱਲ: 1,980 ਕਰੋੜ”।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦਾ ਰੁਝਾਨ: ਹੁਣ ਧੀਆਂ ਦੀ ਵਿਦੇਸ਼ੀ ਪੜ੍ਹਾਈ ਦਾ ਖਰਚਾ ਚੁੱਕਣ ਵਾਲੇ ਰਿਸ਼ਤੇ ਲੱਭ ਰਹੇ ਮਾਪੇ
ਉਨ੍ਹਾਂ ਅੱਗੇ ਲਿਖਿਆ, “ਮੋਦੀ ਦੀ ਖਰਚ ਸੂਚੀ ਨਾਲ ਇਸ ਦੀ ਤੁਲਨਾ: 700 ਕਰੋੜ - ਗ੍ਰੈਂਡ ਸਟੇਡੀਅਮ, 3,000 ਕਰੋੜ - ਉੱਚੀ ਮੂਰਤੀ, 8,000 ਕਰੋੜ- ਜੈੱਟ, 20,000 ਕਰੋੜ - ਵਿਸਟਾ ਪ੍ਰਾਜੈਕਟ, 10 ਲੱਖ ਕਰੋੜ - ਕਾਰਪੋਰੇਟ ਲੋਨ ਰਾਈਟ-ਆਫ। 9,600 ਕਰੋੜ ਦਾ ਖਰਚਾ ਪੀ.ਆਰ. ਅਭਿਆਸ ਉਤੇ ਕੀਤਾ ਗਿਆ। ਕਾਸ਼ ਇਸ ਦੀ ਬਜਾਏ ਇਹ ਖਰਚਾ ਸਿਹਤ ਬੁਨਿਆਦੀ ਢਾਂਚੇ, ਸਿੱਖਿਆ ਅਤੇ ਲੋਕ ਭਲਾਈ ਵਿਚ ਨਿਵੇਸ਼ ਕੀਤਾ ਗਿਆ ਹੁੰਦਾ”।
ਇਹ ਵੀ ਪੜ੍ਹੋ: ਨਿਜੀ ਦੌਰੇ ’ਤੇ ਸ੍ਰੀਨਗਰ ਆਉਣਗੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ
ਕੰਗ ਨੇ ਸਵਾਲ ਕਰਦਿਆਂ ਪੁਛਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਕੀਤਾ ਕਿ ਉਹ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ ਤਾਂ ਮੋਦੀ ਕਦੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਨੇ ਸ਼ਲਾਘਾਯੋਗ ਕਦਮ ਚੁੱਕੇ ਹਨ। ਸਾਰੇ ਵਿਭਾਗਾਂ ਵਿਚ ਮਾਲੀਆ ਪ੍ਰਾਪਤੀਆਂ ਵਿਚ 25% ਦਾ ਵਾਧਾ ਅਤੇ 90% ਪ੍ਰਵਾਰਾਂ ਲਈ ਜ਼ੀਰੋ ਬਿਜਲੀ ਬਿੱਲ। ਪਹਿਲੀ ਵਾਰ ਵਿਸ਼ੇਸ਼ ਗਿਰਦਾਵਰੀ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੁਸ਼ਲਤਾ ਨਾਲ ਕਰਵਾਈ ਗਈ ਹੈ।ਹੜ੍ਹਾਂ ਨਾਲ ਪ੍ਰਭਾਵਤ ਕਿਸਾਨਾਂ ਨੂੰ ਤੁਰਤ ਮੁਆਵਜ਼ਾ ਵੰਡਿਆ ਗਿਆ”।