ਜਾਵੇਡਕਰ ਦੀ ਰਾਹੁਲ ਗਾਂਧੀ ਨੂੰ ਚੁਣੌਤੀ, ਕਿਹਾ ਆਓ ਕਿਸਾਨਾਂ ਦਾ ਫਾਇਦਾ-ਨੁਕਸਾਨ ਪਤਾ ਕਰਦੇ ਹਾਂ

ਏਜੰਸੀ

ਖ਼ਬਰਾਂ, ਰਾਜਨੀਤੀ

ਪੰਜਾਬ ਦੇ ਕਿਸਾਨਾਂ ਨੂੰ ਐਨਡੀਏ ਸ਼ਾਸਨ ਦੌਰਾਨ ਯੂਪੀਏ ਸ਼ਾਸਨ ਦੇ ਮੁਕਾਬਲੇ ਹਰ ਸਾਲ ਐਮਐਸਪੀ ਦੇ ਰੂਪ ਵਿਚ ਦੁੱਗਣੀ ਰਕਮ ਮਿਲੀ- ਪ੍ਰਕਾਸ਼ ਜਾਵੇਡਕਰ

Prakash Javadekar challenges Rahul Gandhi

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਵਿਚਾਲੇ ਵਿਵਾਦ ਜਾਰੀ ਹੈ। ਇਸ ਦੌਰਾਨ ਕੇਂਦਰੀ ਵਾਤਾਵਰਣ ਤੇ ਸੂਚਨਾ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਡੀਐਮਕੇ ਨੂੰ ਬਹਿਸ ਲਈ ਖੁੱਲੀ ਚੁਣੌਤੀ ਦਿੱਤੀ ਹੈ।

ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਰਾਹੁਲ ਗਾਂਧੀ ਸਰਕਾਰ ਨੂੰ ਖੇਤੀ ਕਾਨੂੰਨਾਂ ਵਾਪਸ ਲੈਣ ਲਈ ਮੰਗ ਕਰ ਰਹੇ ਹਨ। ਮੈਂ ਉਹਨਾਂ ਨੂੰ ਬਹਿਸ ਲਈ ਖੁੱਲੀ ਚੁਣੌਤੀ ਦਿੰਦਾ ਹਾਂ ਕਿ ਉਹ ਦੱਸਣ ਕਿ ਇਹ ਕਾਨੂੰਨਾਂ ਕਿਸਾਨਾਂ ਦੇ ਹਿੱਤ ਵਿਚ ਚੰਗੇ ਹਨ ਜਾਂ ਬੁਰੇ?

ਪ੍ਰਕਾਸ਼ ਜਾਵੇਡਕਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਉਹਨਾਂ ਦੇ ‘ਰਾਜਨੀਤਕ ਆਕਾਵਾਂ’ ਨੇ ਗੁੰਮਰਾਹ ਕੀਤਾ। ਉਹ ਚੀਜ਼ਾਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਕਿ ਜਿਵੇਂ ਕਿਸਾਨ ਉਹਨਾਂ ਦੇ ਨਾਲ ਹਨ।

ਜਾਵੇਡਕਰ ਨੇ ਰਾਹੁਲ ਗਾਂਧੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ 15 ਦਿਨਾਂ ‘ਚ ਇਕ ਵਾਰ ਹੀ ਲੋਕਾਂ ਦੇ ਸਾਹਮਣੇ ਆਉਂਦੇ ਹਨ। ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਦੇਸ਼ ਭਰ ਵਿਚ ਬਹਿਸ ਦਾ ਵੱਡਾ ਵਿਸ਼ਾ ਹੋ ਗਿਆ ਹੈ ਕਿਉਂਕਿ ਕੁਝ ਕਿਸਾਨਾਂ ਤੇ ਉਹਨਾਂ ਦੇ ਸਿਆਸੀ ਆਕਾਵਾਂ ਨੇ ਦਿੱਲੀ ਤੇ ਉਸ ਦੇ ਆਸਪਾਸ ਅੰਦੋਲਨ ਕੀਤਾ ਤੇ ਇਹ ਦਿਖਾਇਆ ਕਿ ਇਹ ਅਖਿਲ ਭਾਰਤੀ ਅੰਦੋਲਨ ਹੈ ਤੇ ਭਾਰਤ ਦੇ ਕਿਸਾਨਾਂ ਦੇ ਪੱਖ ਵਿਚ ਹੈ। ਪਰ ਸਭ ਜਗ੍ਹਾ ਕਿਸਾਨ ਨਵੇਂ ਕਾਨੂੰਨਾਂ ਤੋਂ ਖੁਸ਼ ਹਨ ਤੇ ਕਿਸਾਨ ਭਲਾਈ ਯੋਜਨਾਵਾਂ ਜਾਰੀ ਰਹਿਣਗੀਆਂ।

ਉਹਨਾਂ ਨੇ ਦਾਅਵਾ ਕੀਤਾ ਕਿ ‘'ਪੰਜਾਬ ਦੇ ਕਿਸਾਨਾਂ ਨੂੰ ਐਨਡੀਏ ਸ਼ਾਸਨ ਦੌਰਾਨ ਪਿਛਲੇ ਸਾਲ ਦੇ ਯੂਪੀਏ ਸ਼ਾਸਨ ਦੇ ਮੁਕਾਬਲੇ ਹਰ ਸਾਲ ਘੱਟੋ ਘੱਟ ਸਮਰਥਨ ਮੁੱਲ ਦੇ ਰੂਪ ਵਜੋਂ ਦੁੱਗਣੀ ਰਕਮ ਮਿਲੀ ਹੈ। ਉਹਨਾਂ ਦੀ ਆਮਦਨੀ ਪਹਿਲਾਂ ਹੀ ਦੁੱਗਣੀ ਹੋ ਗਈ ਹੈ ਅਤੇ ਉਹ ਇਸ ਨੂੰ ਮਹਿਸੂਸ ਵੀ ਕਰ ਰਹੇ ਹਨ। ਫਿਰ ਵੀ ਉਹ ਅੰਦੋਲਨ ਕਰ ਰਹੇ ਹਨ, ਕਿਉਂਕਿ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। '