ਰਾਹੁਲ ਗਾਂਧੀ ਨੂੰ ਕਾਂਗਰਸ ਵੀ ਗੰਭੀਰਤਾ ਨਾਲ ਨਹੀਂ ਲੈਂਦੀ, ਦੇਸ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ:ਤੋਮਰ

ਏਜੰਸੀ

ਖ਼ਬਰਾਂ, ਰਾਸ਼ਟਰੀ

 ਮੈਂ ਨਹੀਂ ਸੁਣਿਆ ਕਿ ਕਾਂਗਰਸੀ ਵਰਕਰ ਦੋ ਕਰੋੜ ਕਿਸਾਨਾਂ ਨੂੰ ਮਿਲੇ: ਸ਼ਾਹਨਵਾਜ਼ ਹੁਸੈਨ 

Narendra Tomar

ਨਵੀਂ ਦਿੱਲੀ : ਭਾਜਪਾ ਨੇ ਕਿਸਾਨਾਂ ਦੇ ਮੁੱਦੇ ’ਤੇ ਕਾਂਗਰਸ ’ਤੇ ਸ਼ਬਦੀ ਹਮਲਾ ਬੋਲਿਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ, ਦੇਸ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਅੱਜ ਜਦੋਂ ਉਹ ਰਾਸ਼ਟਰਪਤੀ ਨੂੰ ਵਿਰੋਧ ਪ੍ਰਗਟ ਕਰਨ ਗਏ ਤਾਂ ਕਾਂਗਰਸ ਦਾ ਕੋਈ ਵੀ ਨੇਤਾ ਕਿਸਾਨਾਂ ਤੋਂ ਦਸਤਖ਼ਤ ਕਰਵਾਉਣ ਨਹੀਂ ਆਇਆ ਅਤੇ ਨਾ ਹੀ ਕਿਸਾਨਾਂ ਨੇ ਇਸ ਉੱਤੇ ਦਸਤਖ਼ਤ ਕੀਤੇ। ਜੇ ਰਾਹੁਲ ਗਾਂਧੀ ਇੰਨੇ ਚਿੰਤਤ ਹੁੰਦੇ, ਤਾਂ ਜਦੋਂ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਸੀ ਤਾਂ ਉਹ ਕਿਸਾਨਾਂ ਲਈ ਕੁਝ ਕਰ ਸਕਦੇ ਸਨ। ਕਾਂਗਰਸ ਦਾ ਕਿਰਦਾਰ ਹਮੇਸ਼ਾ ਕਿਸਾਨ ਵਿਰੋਧੀ ਰਿਹਾ ਹੈ।

ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਮੈਂ ਇਕ ਵਾਰ ਵੀ ਨਹੀਂ ਸੁਣਿਆ ਕਿ ਕਾਂਗਰਸੀ ਵਰਕਰ ਕਿਸਾਨਾਂ ਨਾਲ ਮਿਲੇ ਅਤੇ ਦੋ ਕਰੋੜ ਕਿਸਾਨਾਂ ਨੂੰ ਮਿਲੇ, ਦਸਤਖ਼ਤ ਹੋਏ? ਪਿਛਲੇ ਦਿਨੀਂ ਕਾਂਗਰਸ ਦੋ ਲੱਖ ਲੋਕਾਂ ਤਕ ਨਹੀਂ ਪਹੁੰਚੀ, ਫਿਰ ਵੀ ਦੋ ਕਰੋੜ ਦਾ ਅੰਕੜਾ ਦਿਤਾ।

ਦਸਣਯੋਗ ਹੈ ਕਿ ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੌਧਰੀ, ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲੇ। ਉਸ ਨੂੰ ਦੋ ਕਰੋੜ ਦੇ ਦਸਤਖ਼ਤਾਂ ਵਾਲਾ ਮੰਗ ਪੱਤਰ ਦਿਤਾ।