MP Congress Working Committee: ਕਾਂਗਰਸ ਨੇ ਮੱਧ ਪ੍ਰਦੇਸ਼ ਕਾਂਗਰਸ ਵਰਕਿੰਗ ਕਮੇਟੀ ਨੂੰ ਭੰਗ ਕੀਤਾ: ਜਿਤੇਂਦਰ ਸਿੰਘ

ਏਜੰਸੀ

ਖ਼ਬਰਾਂ, ਰਾਜਨੀਤੀ

ਪ੍ਰਦੇਸ਼ ਇੰਚਾਰਜ ਜਨਰਲ ਸਕੱਤਰ ਜਿਤੇਂਦਰ ਸਿੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

File Image

MP Congress Working Committee: ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਨੇ ਮੱਧ ਪ੍ਰਦੇਸ਼ ਕਾਂਗਰਸ ਵਰਕਿੰਗ ਕਮੇਟੀ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਦੇਸ਼ ਇੰਚਾਰਜ ਜਨਰਲ ਸਕੱਤਰ ਜਿਤੇਂਦਰ ਸਿੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

ਜਿਤੇਂਦਰ ਸਿੰਘ ਨੇ ਪਾਰਟੀ ਨੇਤਾਵਾਂ ਨਾਲ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ  ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਮੱਧ ਪ੍ਰਦੇਸ਼ ਕਾਂਗਰਸ ਵਰਕਿੰਗ ਕਮੇਟੀ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਇੰਚਾਰਜ ਅਤੇ ਜੁਆਇੰਟ ਇੰਚਾਰਜ ਅਗਲੇ ਹੁਕਮਾਂ ਤਕ ਕੰਮ ਕਰਦੇ ਰਹਿਣਗੇ।

ਬੈਠਕ ’ਚ ਮੱਧ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਜੀਤੂ ਪਟਵਾਰੀ, ਰਾਜ ਸਭਾ ਮੈਂਬਰ ਦਿਗਵਿਜੇ ਸਿੰਘ, ਸਾਬਕਾ ਕੇਂਦਰੀ ਮੰਤਰੀ ਕਾਂਤੀਲਾਲ ਭੂਰੀਆ, ਸੁਰੇਸ਼ ਪਚੌਰੀ ਅਤੇ ਅਰੁਣ ਯਾਦਵ ਸ਼ਾਮਲ ਹੋਏ। ਇਹ ਕਦਮ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੇ ਪਿਛੋਕੜ ’ਚ ਆਇਆ ਹੈ, ਜਿਸ ’ਚ ਭਾਜਪਾ ਨੇ 163 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ ਸੀ, ਜਦਕਿ 230 ਮੈਂਬਰੀ ਸਦਨ ’ਚ ਕਾਂਗਰਸ ਦੀ ਗਿਣਤੀ ਘਟ ਕੇ 66 ਰਹਿ ਗਈ ਹੈ।ਪਾਰਟੀ ਦੀ ਹਾਰ ਦੇ ਮੱਦੇਨਜ਼ਰ, ਏਆਈਸੀਸੀ ਨੇ ਹਾਲ ਹੀ ’ਚ ਕਮਲਨਾਥ ਦੀ ਥਾਂ ਜੀਤੂ ਪਟਵਾਰੀ ਨੂੰ ਐਮ.ਪੀ. ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।