Haryana BJP New President News: ਨਾਇਬ ਸਿੰਘ ਸੈਣੀ ਬਣੇ ਹਰਿਆਣਾ ਭਾਜਪਾ ਦੇ ਪ੍ਰਧਾਨ
ਓਮ ਪ੍ਰਕਾਸ਼ ਧਨਖੜ ਨੂੰ ਬਣਾਇਆ ਗਿਆ ਰਾਸ਼ਟਰੀ ਸਕੱਤਰ
Haryana BJP New President News Punjabi: ਹਰਿਆਣਾ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਵੱਡਾ ਬਦਲਾਅ ਕੀਤਾ ਹੈ। ਓਮ ਪ੍ਰਕਾਸ਼ ਧਨਖੜ ਦੀ ਥਾਂ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਨੇ ਓਮ ਪ੍ਰਕਾਸ਼ ਧਨਖੜ ਨੂੰ ਰਾਸ਼ਟਰੀ ਸਕੱਤਰ ਬਣਾਇਆ ਹੈ। ਹਰਿਆਣਾ ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਲ ਹੀ ਵਿਚ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬਾ ਸੰਗਠਨ ਬਾਰੇ ਚਰਚਾ ਕੀਤੀ ਸੀ।
ਸੀ.ਐਮ. ਮਨੋਹਰ ਲਾਲ ਨੇ ਬੀਸੀ ਭਾਈਚਾਰੇ ਤੋਂ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਸੀ। ਸੈਣੀ ਨੂੰ ਸੂਬਾ ਪ੍ਰਧਾਨ ਬਣਾਉਣਾ ਮਨੋਹਰ ਲਾਲ ਦੀ ਪਹਿਲੀ ਪਸੰਦ ਸੀ, ਇਸ ਲਈ ਕੇਂਦਰੀ ਲੀਡਰਸ਼ਿਪ ਨੇ ਸੰਗਠਨ ਵਿਚ ਇਹ ਤਬਦੀਲੀ ਕੀਤੀ ਅਤੇ ਪਾਰਟੀ ਦੀ ਕਮਾਨ ਸੈਣੀ ਨੂੰ ਸੌਂਪ ਦਿਤੀ।
(For more news apart from Haryana BJP New President News Punjabi, stay tuned to Rozana Spokesman)