ਆਦਮਪੁਰ: 4 ਮੌਜੂਦਾ ਕੌਂਸਲਰ ਅਤੇ 6 ਮੌਜੂਦਾ ਸਰਪੰਚ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਆਦਮਪੁਰ ਵਿੱਚ ਹੋਰ ਮਜ਼ਬੂਤ ਹੋਈ ਆਮ ਆਦਮੀ ਪਾਰਟੀ

Punjab News

ਆਦਮਪੁਰ : ਅੱਜ ਸ਼ਾਮ ਯਾਨੀ 30 ਅਪ੍ਰੈਲ 2023 ਨੂੰ ਆਦਮਪੁਰ ਵਿੱਚ ਜਿਥੇ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਉਥੇ ਹੀ ਇਲਾਕੇ ਵਿਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਇਥੋਂ 4 ਮੌਜੂਦਾ ਕੌਂਸਲਰ , 6 ਮੌਜੂਦਾ ਸਰਪੰਚ, 4 ਸਾਬਕਾ ਕੌਂਸਲਰ ਅਤੇ 4 ਨਗਰ ਕੌਂਸਲਰ ਦੇ ਪ੍ਰਧਾਨ ਅਤੇ ਪੰਚ ਆਪਣੇ ਕਈ ਸਾਥੀਆਂ ਸਮੇਤ 'ਆਪ' ਵਿਚ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ: ਸ਼ਹੀਦ ਕੁਲਵੰਤ ਸਿੰਘ ਫ਼ੌਜੀ ਦੀ ਅੰਤਿਮ ਅਰਦਾਸ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਦਿਤੀ ਸ਼ਰਧਾਂਜਲੀ 

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਨ੍ਹਾਂ ਸਾਰਿਆਂ ਨੂੰ ਪਾਰਟੀ ਵਿਚ ਜੀ ਆਇਆਂ ਨੂੰ ਆਖਿਆ ਹੈ। ਪਾਰਟੀ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਵਿਚ ਕ੍ਰਿਸ਼ਨਾ ਗਰੇਵਾਲ ਮੌਜੂਦਾ ਕੌਂਸਲਰ, ਸੁਰਿੰਦਰਪਾਲ ਮੌਜੂਦਾ ਕੌਂਸਲਰ ਆਦਮਪੁਰ, ਅਮਰੀਕ ਸਿੰਘ ਮੌਜੂਦਾ ਕੌਂਸਲਰ ਆਦਮਪੁਰ, ਬਿਕਰਮ ਬਧਨ ਮੌਜੂਦਾ ਕੌਂਸਲਰ ਆਦਮਪੁਰ,,ਬਿੰਦਾ ਗਰੇਵਾਲ  ਸਰਪੰਚ ਅਰਜਨਵਾਲ,ਜੋਤੀ ਸਰਪੰਚ ਸਤੋਵਾਲੀ,ਨਰਿੰਦਰਪਾਲ ਸਰਪੰਚ ਉਦੇਸੀਆਂ,ਅਨੀਤਾ ਦੇਵੀ ਸਰਪੰਚ ਖਿਚੀਪੁਰ ,ਨੀਲਮ ਰਾਣੀ  ਸਰਪੰਚ ਜੇਠਪੁਰ, ਕੁਲਦੀਪ ਕੌਰ  ਸਰਪੰਚ ਪਧਿਆਨਾ, ਸਤਨਾਮ ਸਿੰਘ ਸਾਬਕਾ ਸਰਪੰਚ ਡਰੋਲੀਕਲਾਂ, ਪਵਿੱਤਰ ਸਿੰਘ  ਪ੍ਰਧਾਨ ਆਦਮਪੁਰ, ਮੁਖਤਿਆਰ ਸਿੰਘ MC ਡਰੋਲੀਕਲਾ, ਹਰਜਿੰਦਰਪਾਲ ਪੰਚ ਸਤੋਵਲੀ, ਸੁਨੀਤਾ ਪੰਚ ਉਦੇਸੀਆ, ਕਸ਼ਮੀਰੋ ਪੰਚ ਉਦੇਸੀਆ, ਜਸਵੰਤ ਕੌਰ ਪੰਚ ਖਿਚੀਪੁਰ ਆਦਿ ਮੌਜੂਦ ਹਨ।