ਸ਼ਰੀਰਕ ਸ਼ੋਸ਼ਣ ਮਾਮਲੇ ‘ਚ ਫਸੇ ਐਨਐਸਯੂਆਈ ਵਿਧਾਇਕ ਨੇ ਦਿੱਤਾ ਅਸਤੀਫ਼ਾ, ਰਾਹੁਲ ਗਾਂਧੀ ਨੇ ਕੀਤਾ ਮੰਨਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਸਟੂਡੈਂਟਸ ਯੂਨੀਅਨ ਇੰਡੀਆ (ਐਨਐਸਯੂਆਈ) ਦੇ ਵਿਧਾਇਕ ਫਿਰੋਜ਼ ਖ਼ਾਨ ਨੇ ਮੰਗਲਵਾਰ (16 ਅਕਤੂਬਰ) ਨੂੰ ਅਪਣੇ ...

Firoj Khan

ਨਵੀਂ ਦਿੱਲੀ (ਪੀਟੀਆਈ) : ਨੈਸ਼ਨਲ ਸਟੂਡੈਂਟਸ ਯੂਨੀਅਨ ਇੰਡੀਆ (ਐਨਐਸਯੂਆਈ) ਦੇ ਵਿਧਾਇਕ ਫਿਰੋਜ਼ ਖ਼ਾਨ ਨੇ ਮੰਗਲਵਾਰ (16 ਅਕਤੂਬਰ) ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਹਨਾਂ ਨੇ ਇਹ ਫੈਸਲਾ ਖ਼ੁਦ ‘ਤੇ ਸ਼ਰੀਰਕ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਲਿਆ ਹੈ। ਸੂਤਰਾਂ ਮੁਤਾਬਿਕ, ਪਾਰਟੀ ਆਲਾਕਮਾਨ ਨੇ ਉਹਨਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਖ਼ਾਨ, ਮੂਲਰੂਪ ਨਾਲ ਜੰਮੂ ਅਤੇ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੂੰ ਸੋਮਵਾਰ (15 ਅਕਤੂਬਰ) ਨੂੰ ਤਿਆਗ ਪੱਤਰ ਪਾਰਟੀ ਦਫ਼ਤਰ ਭੇਜਿਆ ਸੀ।

ਜੂਨ ‘ਚ ਇਸੇ ਸਾਲ ਉਹਨਾਂ ‘ਤੇ ਛਤੀਸ਼ਗੜ੍ਹ ਦੇ ਐਨਐਸਯੂਆਈ  ਦਫ਼ਤਰ ਦੀ ਬਿਅਰਰ ਨੇ ਉਹਨਾਂ ‘ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਸੀ। ਮਾਮਲੇ ਦੀ ਜਾਂਚ-ਪੜਤਾਲ ਲਈ ਅੰਤਰਿਕ ਕਮੇਟੀ ਬਣਾਈ ਗਈ ਸੀ। ਜਿਹੜੀ ਸ਼ੁਕਰਵਾਰ ਨੂੰ ਇਸ ਮਾਮਲੇ ‘ਚ ਰਿਪੋਰਟ ਸੌਂਪੇਗੀ। ਪੀੜਿਤਾ ਨੇ ਖ਼ਾਨ ਦੇ ਖ਼ਿਲਾਫ਼ ਇਸ ਸੰਬੰਧ ‘ਚ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ। ਰਾਜਨੀਤਿਕ ਮੁਲਾਕਾਤਾਂ ਦੇ ਨਾਮ ‘ਤੇ ਖ਼ਾਨ ਨਵੀਂ ਲੜਕੀਆਂ ਦਾ ਸ਼ਰੀਰਕ ਸ਼ੋਸ਼ਣ ਕਰਦੇ ਸੀ। ਜਾਂਚ ਲਈ ਬਣੀ ਕਾਂਗਰਸ ਦੀ ਅੰਤਰਿਕ ਕਮੇਟੀ ਨੇ ਆਲ ਇੰਡੀਆ ਮਹਿਲਾ ਕਾਂਗਰਸ ਵਿਧਾਇਕ ਸੁਸ਼ਮੀਤਾ ਦੇਵ, ਲੋਕ ਸਭਾ ਮੈਂਬਰ ਦੀਪੇਂਦਰ ਹੁੱਡਾ ਅਤੇ ਪਾਰਟੀ ਦੀ ਨੈਸ਼ਨਲ ਮੀਡੀਆ ਪੈਨਲਿਸ਼ਟ ਰਾਗਿਨੀ ਨਾਇਕ ਸ਼ਾਮਲ ਹੈ।

ਸ਼ੁਕਰਵਾਰ ਨੂੰ ਮਿਲਣ ਵਾਲੀ ਰਿਪੋਰਟ ਨਾਲ ਗੁਜਰਨ ਦੋਂ ਬਾਅਦ ਕਮੇਟੀ ਖ਼ਾਨ ‘ਤੇ ਅੱਗੇ ਫ਼ੈਸਲਾ ਲਵੇਗੀ। ਇਸ ਤੋਂ ਪਹਿਲਾਂ, ਬੁਧਵਾਰ ਨੂੰ ਕਾਂਗਰਸ ਬੁਲਾਰਾ ਪ੍ਰਿਯੰਕਾ ਚਤੁਰਵੇਦੀ ਨੇ ਇਸ ਮਾਮਲੇ ‘ਚੇ ਜਾਂਚ ਲਈ ਅੰਤਰਿਕ ਕਮੇਟੀ ਬਣਾਏ ਜਾਣ ਦਾ ਐਲਾਨ ਕੀਤਾ ਸੀ। ਉਹਨਾਂ ਦਾ ਕਹਿਣਾ ਹੈ ਕਿ ਇਹ ਕਮੇਟੀ ਸਾਰੇ ਪੱਖਾਂ ਨੂੰ ਬਰਾਬਰ ਹੀ ਸੁਣਗੀ। ਮੀਡੀਆ ਰਿਪੋਰਟ ‘ਚ ਖ਼ਾਨ ਵੱਲੋਂ ਕਿਹਾ ਗਿਆ ਹੈ ਕਿ ਕੱਲ੍ਹ ਮੈਂ ਅਸਤੀਫ਼ਾ ਭੇਜਿਆ ਸੀ। ਮੇਰੇ ‘ਤੇ ਲੱਗੇ ਦੋਸ਼ ਗਲਤ ਹਨ ਮੈਂ ਇਸ ਗੱਲ ‘ਤੇ ਹੁਣ ਵੀ ਖੜ੍ਹਾ ਹਾਂ। ਮੈਂ ਕੋਰਟ ਦਾ ਦਰਵਾਜਾ ਖੜਕਾਵਾਂਗਾ। ਪਾਰਟੀ ਦੇ ਨਾਮ ਲਈ ਮੈਂ ਅਪਣੇ ਅਹੁਦਾ ਛੱਡਿਆ ਹੈ।

ਉਥੇ, ਐਨਐਸਯੂਆਈ ਦੇ ਬੁਲਾਰੇ ਸਾਈਮਨ ਫ਼ਾਰੂਕੀ ਨੇ ਇਸ ਬਾਰੇ ‘ਚ ਪੱਤਰਕਾਰਾਂ ਨੂੰ ਦੱਸਿਆ, ਫਿਰੋਜ਼ ‘ਤੇ ਅਸਤੀਫ਼ੇ ਦਾ ਕੋਈ ਦਬਾਅ ਨਹੀਂ ਸੀ। ਪਰ ਲਗਾਤਾਰ ਲਗ ਰਹੇ ਦੋਸ਼ਾਂ  ਦੇ ਮੱਦੇ ਨਜ਼ਰ  ਉਹਨਾਂ ਨੇ ਇਹ ਫ਼ੈਸਲਾਂ ਕੀਤਾ। ਸੰਗਠਨ ਨੇ ਉਹਨਾਂ ਦਾ ਅਸਤੀਫ਼ਾ ਮੰਨਜ਼ੂਰ ਕਰ ਲਿਆ ਹੈ।