ਕਾਂਗਰਸ ਦੇ ਉਮੀਦਾਵਰਾਂ ਨੇ ਭਰੇ ਨਾਮਜ਼ਦਗੀ ਕਾਗ਼ਜ਼
ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤਿੰਨਾਂ ਸੀਟਾਂ ਲਈ 9 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਚੰਡੀਗਡ਼੍ਹ ਕਾਂਗਰਸ....
ਚੰਡੀਗਡ਼੍ਹ, 2 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤਿੰਨਾਂ ਸੀਟਾਂ ਲਈ 9 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਚੰਡੀਗਡ਼੍ਹ ਕਾਂਗਰਸ ਵਲੋਂ ਅਪਣੇ ਸੀਨੀਅਰ ਕੌਂਸਲਰ ਦਵਿੰਦਰ ਸਿੰਘ ਬੱਬਲਾ ਨੂੰ ਮੇਅਰ ਦੀ ਚੋਣ ਲਡ਼ਨ ਲਈ ਅੱਜ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ। ਇਸ ਮੌਕੇ ਦੋ ਹੋਰ ਉਮੀਦਵਾਰਾਂ ਤੋਂ ਸੀਨੀਅਰ ਡਿਪਟੀ ਮੇਅਰ ਦੀ ਸੀਟ ਲਈ ਕਾਂਗਰਸ ਨੇ ਸਾਬਕਾ ਡਿਪਟੀ ਮੇਅਰ ਸ਼ੀਲਾ ਦੇਵੀ ਅਤੇ ਡਿਪਟੀ ਮੇਅਰ ਲਈ ਰਵਿੰਦਰ ਕੌਰ ਗੁਜਰਾਲ ਨੇ ਪੇਪਰ ਦਾਖ਼ਲ ਕੀਤੇ।
ਜ਼ਿਕਰਯੋਗ ਹੈ ਕਿ ਕਾਂਗਰਸ ਕੋਲ ਨਗਰ ਨਿਗਮ ਦੇ 26 ਚੁਣੇ ਗਏ ਕੌਂਸਲਰਾਂ 'ਚੋਂ ਸਿਰਫ਼ 4 ਮੈਂਬਰ ਕੌਂਸਲਰ ਹੀ ਚੋਣ ਜਿੱਤੇ ਸਨ। ਇਸ ਮੌਕੇ ਮੇਅਰ ਸਮੇਤ ਦੂਜੇ ਅਹੁਦਿਆਂ ਲਈ ਨਾਰਾਜ ਹੋਏ ਭਾਜਪਾ ਕੌਂਸਲਰਾਂ ਵਲੋਂ ਪਾਰਟੀ ਦੀਆਂ ਲੀਹਾਂ ਤੋਂ ਉਲਟ ਜਾ ਕੇ ਵੋਟਾਂ ਕਾਂਗਰਸੀ ਉਮੀਦਵਾਰਾਂ ਨੂੰ ਪੈਣ ਦੀ ਆਸ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਨੇ ਕਿਹਾ ਕਿ ਉਹ ਹੱਕਾਂ ਦੀ ਲਡ਼ਾਈ ਲਡ਼ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਉਮੀਦ ਹੈ ਕਿ ਭਾਜਪਾ ਕੌਂਸਲਰ ਪਹਿਲਾਂ ਵਾਂਗ ਕਰਾਸ ਵੋਟਿੰਗ ਕਰ ਕੇ ਕਾਂਗਰਸੀ ਉਮੀਦਵਾਰਾਂ ਨੂੰ ਹੀ ਮੇਅਰ ਚੁਣ ਲੈਣਗੇ।