ਕੈਪਟਨ ਵੱਲੋਂ ’84 ਪੀੜਿਤਾਂ ਨੂੰ ਵੱਡੀ ਰਾਹਤ, 200 ਪਰਿਵਾਰਾਂ ਨੂੰ ਸਸਤੇ ’ਚ ਮਿਲਣਗੀਆਂ ਦੁਕਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ 1984 ਪੀੜਿਤ 200 ਪਰਿਵਾਰਾਂ ਨੂੰ ਵੱਡੀ ਰਾਹਤ ਦੇਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਪੀੜਿਤ ਪਰਿਵਾਰਾਂ ਨੂੰ ਕਰੀਬ 23 ਗਜ਼...

Captain Amrinder singh

ਚੰਡੀਗੜ੍ਹ (ਸ.ਸ.ਸ) : ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ 1984 ਪੀੜਿਤ 200 ਪਰਿਵਾਰਾਂ ਨੂੰ ਵੱਡੀ ਰਾਹਤ ਦੇਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਪੀੜਿਤ ਪਰਿਵਾਰਾਂ ਨੂੰ ਕਰੀਬ 23 ਗਜ਼ ਦੀਆਂ 200 ਦੁਕਾਨਾਂ ਅਲਾਟ ਕੀਤੀ ਗਈਆਂ ਸੀ ਪਰ 38,400 ਦੇ ਹਿਸਾਬ ਨਾਲ ਬਣਦੀ ਇੱਕ ਦੁਕਾਨ ਦੀ ਕੀਮਤ 12 ਲੱਖ ਤੋਂ ਵੱਧ ਹੋਣ ਕਾਰਨ ਪਰਿਵਾਰਾਂ ਨੂੰ ਰਾਹਤ ਨਹੀਂ ਮਿਲ ਰਹੀ ਸੀ ਜਿਸ ਕਰਕੇ ਹੁਣ ਇਹ ਦੁਕਾਨਾਂ ਉਹਨਾਂ ਨੂੰ ਮਹਿਜ਼ 10,000 ਰੁਪਏ ਮੁੱਲ ਦੇ ਹਿਸਾਬ ਕਰੀਬ ਸਵਾ 2 ਲੱਖ ’ਚ ਮਿਲਣਗੀਆਂ।