ਜ਼ੀਰਕਪੁਰ ਵਿਚ ਅੱਗ ਦਾ ਤਾਂਡਵ, 150 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ
ਬੀਤੀ ਰਾਤ ਜ਼ੀਰਕਪੁਰ ਵਿਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋ ਅੰਬਾਲਾ ਰੋਡ 'ਤੇ ਲੱਗੀ ਸਬਜ਼ੀ ਮੰਡੀ ਵਿਚ ਭਿਆਨਕ ਅੱਗ ਲੱਗ ਗਈ...
ਜ਼ੀਰਕਪੁਰ 'ਚ ਲੱਗੀ ਅੱਗ
ਜ਼ੀਰਕਪੁਰ (ਭਾਸ਼ਾ) : ਬੀਤੀ ਰਾਤ ਜ਼ੀਰਕਪੁਰ ਵਿਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋ ਅੰਬਾਲਾ ਰੋਡ 'ਤੇ ਲੱਗੀ ਸਬਜ਼ੀ ਮੰਡੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਐਨੀ ਖਤਰਨਾਕ ਸੀ ਕਿ ਦੇਖਦੇ ਹੀ ਦੇਖਦੇ 150 ਤੋਂ ਵੱਧ ਦੁਕਾਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਿਕ ਸਿਲੰਡਰ ਬਲਾਸਟ ਹੋਣ ਤੋਂ ਬਾਅਦ ਸਬਜ਼ੀ ਮੰਡੀ ਨੂੰ ਅੱਗ ਲਗ ਗਈ ਅਤੇ ਦੇਖਦੇ ਹੀ ਦੇਖਦੇ ਕੁਝ ਕੁ ਪਲਾਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਇਸ ਅੱਗ ਦੌਰਾਨ ਗਨੀਮਤ ਇਹ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੱਖਾਂ ਦਾ ਸਮਾਂ ਸੜ ਕੇ ਸਵਾਹ ਹੋ ਗਿਆ। ਸਿਲੰਡਰ ਫਟਣ ਨਾਲ ਲੱਗੀ ਇਸ ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਲੱਗਿਆਂ ਹੋਈਆਂ ਸਨ ਅਤੇ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।