ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਮੇਰਾ ਫਰਜ਼- ਡਾ. ਗੋਪੀ ਚੰਦ ਲੋਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਦਾ ਸਮਾਂ ਅਜਿਹਾ ਸਮਾਂ ਹੈ ਕਿ ਕੋਈ ਵੀ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਹੱਟ.......

Dr. Gopi Chand Lotte

ਖੰਨਾ : ਅੱਜ ਦਾ ਸਮਾਂ ਅਜਿਹਾ ਸਮਾਂ ਹੈ ਕਿ ਕੋਈ ਵੀ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਹੱਟ ਜਾਂਦਾ ਹੈ, ਪਰ ਪੰਜਾਬ ਦੇ ਖੰਨੇ ਸ਼ਹਿਰ ਦੀ ਇਕ ਅਜਿਹੀ ਸਖਸ਼ੀਅਤ ਹੈ ਜੋ ਕਿ ਅਪਣਾ ਕੰਮ-ਕਾਰ ਛੱਡ ਕੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਗੂਰੂ ਜੀ ਦੇ ਨਾਂਅ ਨਾਲ ਮਸ਼ਹੂਰ ਡਾ. ਗੋਪੀ ਚੰਦ ਲੋਟੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਨਾਲ ਮੇਰੇ ਦਿਲ ਨੂੰ ਸ਼ਕੂਨ ਮਿਲਦਾ ਹੈ। ਇਹ ਸੇਵਾ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ਼ ਕਰਨ ਨਾਲ ਮਿਲਦੀ ਹੈ। ਖੰਨੇ ਸ਼ਹਿਰ ਵਿਚ ਮਸ਼ਹੂਰ ਰੈਂਕੀ ਸੈਂਟਰ, ਜਿੱਥੇ ਗਰੀਬ ਲੋਕਾਂ ਤੋਂ ਲੈ ਕੇ ਹਰ ਕਿਸੇ ਵਿਅਕਤੀ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ।

ਲੋਕ ਇਥੇ ਵੱਡੀ ਗਿਣਤੀ ਵਿਚ ਅਪਣਾ ਇਲਾਜ਼ ਕਰਵਾਉਦੇਂ ਹਨ। ਲੋਕ ਦੇਸ਼-ਵਿਦੇਸ਼ਾਂ ਤੋਂ ਲੈ ਕੇ ਇੱਥੇ ਰੈਂਕੀ ਸੈਂਟਰ ਅਪਣਾ ਇਲਾਜ਼ ਕਰਵਾਉਣ ਲਈ ਆਉਦੇਂ ਹਨ। ਡਾ. ਗੋਪੀ ਚੰਦ ਲੋਟੇ ਉਨ੍ਹਾਂ ਦਾ ਪੁੱਤਰ ਮਨੀਸ਼ ਲੋਟੇ ਵੀ ਉਨ੍ਹਾਂ ਨਾਲ ਇਸ ਕੰਮ ਵਿਚ ਪੂਰਾ ਸਾਥ ਦਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਡਾ. ਗੋਪੀ ਚੰਦ ਉਨ੍ਹਾਂ ਦਾ ਸੁਭਾਅ ਬਹੁਤ ਹੀ ਜਿਆਦਾ ਨਿਮਰਤਾ ਵਾਲਾ ਹੈ। ਜੋ ਕਿ ਗਰੀਬਾਂ ਦੇ ਲਈ ਕੱਪੜੇ ਵੰਡਦੇ ਹਨ ਅਤੇ ਉਨ੍ਹਾਂ ਦਾ ਢਿੱਡ ਭਰਨ ਲਈ ਲੰਗਰ ਲਗਾਉਦੇ ਹਨ। ਦੱਸ ਦਈਏ ਕਿ ਬੀਤੇਂ ਦਿਨੀਂ ਹੀ ਪੰਚਾਇਤੀ ਚੋਣਾਂ ਪੂਰੇ ਸਾਂਤਮਈ ਢੰਗ ਦੇ ਨਾਲ ਨੇਪਰੇ ਚੜ੍ਹ ਗਈਆਂ ਹਨ।

ਫਤਿਹਗੜ੍ਹ ਸਾਹਿਬ ਦੇ ਪਿੰਡ ਹਰਨਾ ਤੋਂ ਕਾਂਗਰਸ ਵਲੋਂ ਖੜੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਨੇ ਵੱਡੀ 75 ਵੋਟਾਂ ਦੀ ਜਿੱਤ ਹਾਸ਼ਲ ਕੀਤੀ, ਜਿਸ ਨੇ ਜਿੱਤ ਦੀ ਖੁਸ਼ੀ ਵਿਚ ਡਾ. ਗੋਪੀ ਚੰਦ ਲੋਟੇ ਉਨ੍ਹਾਂ ਦਾ ਸ੍ਰਿਰੋਪਾ ਪਾ ਕੇ ਸਨਮਾਨ ਕੀਤਾ। ਡਾ. ਗੋਪੀ ਚੰਦ ਲੋਟੇ ਨੇ ਪਿੰਡ ਹਰਨਾ ਦੇ ਬਣੇ ਸਰਪੰਚ ਲੱਖੇ ਨੂੰ ਪਿੰਡ ਦੀ ਨੁਹਾਰ ਬਦਲਣ ਲਈ ਪ੍ਰੇਰਿਤ ਵੀ ਕੀਤਾ। ਲਖਵਿੰਦਰ ਸਿੰਘ ਨੇ ਦੱਸਿਆ ਕਿ ਗੋਪੀ ਚੰਦ ਲੋਟੇ ਉਨ੍ਹਾਂ ਦੀ ਕ੍ਰਿਪਾ ਦੇ ਨਾਲ ਅਸੀਂ ਨੇ ਇਹ ਜਿੱਤ ਹਾਸ਼ਲ ਕੀਤੀ ਹੈ।

ਉਥੇ ਮੁੱਖ ਸਖਸੀਅਤ ਡਾ. ਗੋਪੀ ਚੰਦ ਲੋਟੇ ਸਮੇਤ ਪਿੰਡ ਹਰਨਾ ਦੇ ਲੋਕ ਬਲਵਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਢਿੱਲੋਂ, ਜੀਤ ਮਾਂਗਟ, ਗੁਰਤੇਜ ਸਿੰਘ ਢਿੱਲੋਂ, ਲਾਡੀ, ਜੰਗਜੀਤ ਸਿੰਘ, ਬਿੱਲਾ ਸ਼ਰਮਾ, ਗੁਰਬਾਜ ਸਿੰਘ, ਦਲਵੀਰ ਸਿੰਘ ਮਹਿੰਦੀਪੁਰ, ਸੁਖਵੀਰ ਕੁਲਾਹਾ, ਪਰਮਜੀਤ ਸਿੰਘ ਬਨੂੰੜ, ਸੀਵਪਾਲ, ਲਾਲੀ ਅਤੇ ਪਿੰਡ ਦਾ ਪੰਚ ਜਪਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਰਹੇ।