ਜਿਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ ਉਹ ਛੱਡ ਰਹੇ ਪਾਰਟੀ- ਭਾਰਤ ਭੂਸ਼ਣ ਆਸ਼ੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਜਦੋਂ ਉਹ ਸਿਆਸੀ ਸਫਰ ਨੂੰ ਪੂਰਾ ਕਰ ਲੈਣਗੇ ਤਾਂ ਉਹ ਕਾਂਗਰਸ ਤੋਂ ਸੰਨਿਆਸ ਲੈ ਕੇ ਸਿਰਫ ਘਰ ਬੈਠਣਗੇ।

Bharat Bhushan Ashu

ਲੁਧਿਆਣਾ: ਇਕ ਉਦਘਾਟਨੀ ਸਮਾਰੋਹ ਵਿਚ ਪਹੁੰਚੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੌਜੂਦਾ ਵਿਧਾਇਕਾਂ ਵੱਲੋਂ ਕਾਂਗਰਸ ਛੱਡਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੂੰ ਇਸ ਵਾਰ ਟਿਕਟ ਨਹੀਂ ਮਿਲ ਰਹੀ, ਉਹੀ ਆਗੂ ਅਪਣੀ ਸਿਆਸੀ ਜ਼ਮੀਨ ਤਲਾਸ਼ਣ ਲਈ ਦੂਜੀਆਂ ਪਾਰਟੀਆਂ ਵਿਚ ਜਾ ਰਹੇ ਹਨ।

Bharat Bhushan Ashu

ਉਹਨਾਂ ਕਿਹਾ ਕਿ ਫਤਿਹਜੰਗ ਬਾਜਵਾ ਦਾ ਆਪਣਾ ਭਰਾ ਹੀ ਕਾਦੀਆਂ ਤੋਂ ਲੜ ਰਿਹਾ ਹੈ, ਉਹਨਾਂ ਨੂੰ ਪਹਿਲਾਂ ਪਰਿਵਾਰਕ ਲੜਾਈ ਦਾ ਹੱਲ਼ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਇਹਨੀਂ ਦਿਨੀਂ ਸਨਅਤੀ ਸ਼ਹਿਰ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਅਤੇ ਪੰਜਾਬ ਸਰਕਾਰ ਵਿਚ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਭਾਜਪਾ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਕਾਫੀ ਗਰਮ ਹੈ।

Bharat Bhushan Ashu

ਇਹਨਾਂ ਖ਼ਬਰਾਂ ਦਾ ਖੰਡਨ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਜਦੋਂ ਉਹ ਸਿਆਸੀ ਸਫਰ ਨੂੰ ਪੂਰਾ ਕਰ ਲੈਣਗੇ ਤਾਂ ਉਹ ਕਾਂਗਰਸ ਤੋਂ ਸੰਨਿਆਸ ਲੈ ਕੇ ਸਿਰਫ ਘਰ ਬੈਠਣਗੇ ਨਾ ਕਿ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣਗੇ।