ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ 17 ਫ਼ਰਵਰੀ ਨੂੰ ਹੋਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਫ਼ ਖ਼ਾਲਸਾ ਦੀਵਾਨ ਦੇ ਮੌਜੂਦਾ ਸਥਾਨਕ ਪ੍ਰਧਾਨ ਅਤੇ 17 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਨੇ ਦੱਸਿਆ ਕਿ ਚੀਫ਼ ਖ਼ਾਲਸਾ...

Cheif Khalsa Diwan Election

ਚੰਡੀਗੜ੍ਹ : ਚੀਫ਼ ਖ਼ਾਲਸਾ ਦੀਵਾਨ ਦੇ ਮੌਜੂਦਾ ਸਥਾਨਕ ਪ੍ਰਧਾਨ ਅਤੇ 17 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਦਫ਼ਤਰ ਵਿਚ 5 ਮੈਂਬਰੀ ਕਮੇਟੀ ਦੀ ਇਕ ਅਹਿਮ ਬੈਠਕ ਹੋਈ। ਇਸ ਬੈਠਕ ਵਿਚ ਕਾਰਜ਼ਕਾਰੀ ਪ੍ਰਧਾਨ ਧਨਰਾਜ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਅਤੇ ਸੁਰਿੰਦਰ ਸਿੰਘ ਰੁਮਾਲੇ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਉਪਰੰਤ 17 ਫ਼ਰਵਰੀ ਨੂੰ ਹੋਣ ਵਾਲੀਆਂ ਚੀਫ਼ ਖ਼ਾਲਸਾ ਦੀਵਨ ਚੋਣਾਂ ਦੇ ਵੱਖ-ਵੱਖ ਪਹਿਲੂਆਂ ਉਤੇ ਵਿਚਾਰ ਕੀਤੀ ਗਈ।

5 ਮੈਂਬਰੀ ਕਮੇਟੀ ਵੱਲੋਂ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਅਦਾਲਤ ਤੋਂ ਜਾਰੀ ਹੁਕਮਾਂ ਮੁਤਾਬਿਕ ਚੋਣਾਂ ਤੋਂ ਸਟੇਅ ਸਮਾਪਤ ਹੋ ਚੁੱਕੀ ਹੈ ਅਤੇ 24 ਜਨਵਰੀ ਨੂੰ ਕਾਰਜ਼ਕਾਰੀ ਕਮੇਟੀ ਦੇ ਫ਼ੈਸਲੇ ਅਨੁਸਾਰ 17 ਫ਼ਰਵਰੀ ਨੂੰ ਚੋਣਾਂ ਕਰਾਉਣ ਦੀ ਤਰੀਕ ਤੈਣ ਕੀਤੀ ਜਾ ਚੁੱਕੀ ਹੈ। ਕਮੇਟ ਦੇ ਫ਼ੈਸਲੇ ਅਨੁਸਾਰ 1 ਦਸੰਬਰ 2018 ਨੂੰ ਜਦੋਂ ਅਦਾਲਤ ਵੱਲੋਂ ਚੋਣਾਂ ਉਤੇ ਸਟੇਅ ਲਾਈ ਗਈ ਸੀ। ਉਸ ਸਮੇਂ ਅਗਲੇ ਦਿਨ 2 ਦਸੰਬਰ 2018 ਨੂੰ ਚੋਣ ਹੋਣੀ ਹੀ ਬਾਕੀ ਰਹਿ ਗਈ ਸੀ ਅਤੇ ਚੋਣ ਪ੍ਰਚਾਰ ਦੇ ਸਾਰੇ ਪੜਾਅ ਨਿਯਮ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਸਨ।

ਹੁਣ ਇਸ ਸਟੇਜ ਉਤੇ ਕੋਈ ਵੀ ਚੋਣ ਪੜਾਅ ਨਵੇਂ ਸਿਰੇ ਤੋਂ ਸ਼ੁਰੂ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਮੈਂਬਰ ਨਾਮਜ਼ਦਗੀ ਪੱਤਰ ਦੁਬਾਰਾ ਭਰਨ ‘ਤੇ ਵਾਪਸ ਲੈਣ ਦੇ ਯੋਗ ਕਰਾਰ ਦਿੱਤਾ ਜਾਵੇਗਾ। ਮੌਜੂਦਾ ਸਮੇਂ ਵਿਚ ਨਾਮਜ਼ਦਗੀ ਪੱਤਰਾਂ ਅਤੇ ਉਮੀਦਵਾਰੀਆਂ ਬਦਲਣਾ ਸੰਭਵ ਨਹੀਂ ਹੈ ਕਿਉਂਕਿ ਚੋਣ ਪ੍ਰੀਕ੍ਰਿਆ ਨਿਯਮ ਅਨੁਸਾਰ ਅਪਣਾ ਆਖਰੀ ਪੜਾਅ ਵੀ ਪਾਰ ਕਰ ਚੁੱਕੀ ਹੈ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਅਤੇ ਵਾਪਸ ਲੈਣ ਦੀ ਡੈੱਡਲਾਈਨ ਨਿਕਲ ਚੁੱਕੀ ਹੈ। 17 ਫ਼ਰਵਰੀ ਤੱਕ ਸਿਰਫ਼ ਚੋਣਾਂ ਕਰਵਾਉਣ ਦਾ ਪੜਾਅ ਹੀ ਪੂਰਾ ਕੀਤਾ ਜਾਵੇਗਾ।