ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਦੇ ਸਰੋਵਰ ‘ਚ ਅਧਿਆਪਿਕਾ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੁਰਗਿਆਨਾ ਮੰਦਿਰ ਦੇ ਸਰੋਵਰ ‘ਚ ਇਕ ਅਧਿਆਪਿਕਾ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ...

Durgiana Temple

ਅੰਮ੍ਰਿਤਸਰ : ਅੰਮ੍ਰਿਤਸਰ ਦੁਰਗਿਆਨਾ ਮੰਦਿਰ ਦੇ ਸਰੋਵਰ ‘ਚ ਇਕ ਅਧਿਆਪਿਕਾ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਿਕਾ ਪਿਛਲੇ ਕੁਝ ਸਮੇਂ ਤੋਂ ਆਪਣੇ ‘ਤੇ ਲੱਗ ਰਹੇ ਇਲਜ਼ਾਮਾਂ ਕਾਰਨ ਕਾਫੀ ਪ੍ਰੇਸ਼ਾਨ ਸੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਉਥੇ ਅਧਿਆਪਿਕਾ ਦੇ ਪਤੀ ਯੋਗੇਸ਼ ਖੰਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਰਾਤ ਨੂੰ ਖਾਣਾ ਖਾ ਕੇ ਸੁੱਤੀ ਸੀ ਅਤੇ ਉਸ ਤੋਂ ਬਾਅਦ ਜਦੋਂ ਸਵੇਰੇ ਉੱਠਿਆ ਤਾਂ ਉਸ ਦੇਖਿਆ ਕਿ ਪਤਨੀ ਘਰ ਨਹੀਂ ਸੀ।

ਕੁਝ ਸਮੇਂ ਬਾਅਦ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਿਕਾ ਐਫਲੇ ਅਰੁਣ ਰਸ਼ਮੀ ਸੈਨਿਕ ਸਕੂਲ ‘ਚ ਲੱਗੀ ਸੀ, ਜਿਸ ‘ਤੇ ਅਧਿਆਪਿਕ ਉਸ ‘ਤੇ ਦਬਾਅ ਬਣਾਉਂਦੇ ਸਨ। ਸਾਰਾ ਪਰਵਾਰ ਉਸ ਨੂੰ ਹੌਂਸਲਾ ਦਿੰਦੇ ਸੀ ਪਰ ਇਸੇ ਦੌਰਾਨ ਉਸ ਨੇ ਨੌਕਰੀ ਛੱਡ ਦਿੱਤੀ। ਅਧਿਆਪਿਕਾ ਨੇ 20 ਸਾਲ ਤੋਂ ਸਕੂਲ ‘ਚ ਨੌਕਰੀ ਕੀਤੀ ਸੀ ਜਦੋਂ ਇਸ ਸਾਰੇ ਮਾਮਲੇ ‘ਤੇ ਨਿਜੀ ਸਕੂਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਇਸ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਪਾਸਾ ਵੱਟ ਲਿਆ।

ਪੁਲਿਸ ਵੱਲੋਂ ਮਾਮਲੇ ਵਿੱਚ ਮ੍ਰਿਤਕ ਡਿੰਪਲ ਖੰਨਾ ਦੇ ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕਰਨ ਲਈ ਐੱਫ.ਆਈ.ਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡਿਪਰੈਸ਼ਨ ਇੱਕ ਅਜਿਹਾ ਨਾਗ ਹੈ ਜਿਸ ਦਾ ਡੰਗਿਆ ਵਿਅਕਤੀ ਆਪਣੇ ਆਪ ਨੂੰ ਮੁਸ਼ਕਿਲ ਨਾਲ ਹੀ ਬਚਾ ਸਕਦਾ ਹੈ। ਇਸੇ ਡਿਪਰੈਸ਼ਨ ਕਾਰਨ ਡਿੰਪਲ ਨੇ ਆਤਮ ਹੱਤਿਆ ਵਰਗਾ ਖੌਫ਼ਨਾਕ ਕਦਮ ਚੁੱਕਿਆ। ਇਸ ਮਾਮਲੇ ਵਿੱਚ ਉਂਗਲ ਸਕੂਲ ਪ੍ਰਸ਼ਾਸਨ ‘ਤੇ ਵੀ ਉੱਠਦੀ ਹੈ ਕਿਉਂਕਿ ਸਕੂਲ ਸਮੇਂ ਮਗਰੋਂ ਅਧਿਆਪਿਕ ਘਰ ਵਿੱਚ ਟਿਊਸ਼ਨ ਪੜ੍ਹਾਉਣ ਜਾਂ ਨਾ ਪੜ੍ਹਾਉਣ ਇਹ ਉਹਨਾਂ ਦਾ ਨਿਜੀ ਫੈਂਸਲਾ ਹੁੰਦਾ ਹੈ। ਇਸ ‘ਤੇ ਸਕੂਲ ਪ੍ਰਸ਼ਾਸਨ ਦਾ ਕੋਈ ਵੀ ਜ਼ੋਰ ਨਹੀਂ ਹੁੰਦਾ।