ਸਕੂਲ ਦੇ ਬਾਹਰ ਖੜ੍ਹੀ ਕਾਰ ਨੇ ਸੋਚਾਂ ਵਿਚ ਪਾਏ ਲੋਕ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਂਟ ਏਰੀਆ ਵਿਚ ਇਕ ਸਕੂਲ ਦੇ ਬਾਹਰ ਇਕ ਕਾਰ ਨਾਲ ਹੜਕੰਪ ਮਚ ਗਿਆ।

Photo

ਗੁਰਦਾਸਪੁਰ: ਕੈਂਟ ਏਰੀਆ ਵਿਚ ਇਕ ਸਕੂਲ ਦੇ ਬਾਹਰ ਇਕ ‘ਕਾਰ ਬੰਬ’ ਨਾਲ ਹੜਕੰਪ ਮਚ ਗਿਆ। ਸਕੂਲ ਦੇ ਬਾਹਰ ਖੜੀ ਕਾਰ ‘ਤੇ ਫੌਜ ਨੇ ‘ਕਾਰ ਬੰਬ’ ਦਾ ਪੋਸਟਰ ਲਗਾ ਦਿੱਤਾ। ਬਾਅਦ ਵਿਚ ਇਹ ਕਾਰ ਬੱਚਿਆਂ ਨੂੰ ਸਕੂਲ ਛੱਡਣ ਆਏ ਇਕ ਵਿਅਕਤੀ ਦੀ ਨਿਕਲੀ। ਕਰੀਬ ਡੇਢ ਘੰਟੇ ਬਾਅਦ ਇਸ ਮਾਮਲੇ ਦੇ ਖੁਲਾਸੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਮਾਮਲਾ ਸਿਵਲ ਲਾਇਨ ਰੋਡ ‘ਤੇ ਕੈਂਟ ਏਰੀਆ ਦੇ ਕੋਲ ਸਥਿਤ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਬਾਹਰ ਦਾ ਹੈ। ਸਕੂਲ ਵਿਚ ਬੱਚਿਆਂ ਨੂੰ ਛੱਡਣ ਆਏ ਇਕ ਵਿਅਕਤੀ ਨੇ ਕਾਰ ਫੌਜ ਦੇ ਪ੍ਰਤੀਬੰਧਿਤ ਖੇਤਰ ਵਿਚ ਖੜੀ ਕਰ ਦਿੱਤੀ। ਉੱਥੋਂ ਸਕੂਲ ਦੀ ਦੂਰੀ ਲਗਭਗ 100 ਮੀਟਰ ਹੈ। ਕਾਰ ਖੜੀ ਕਰ ਉਹ ਬੱਚਿਆਂ ਨੂੰ ਸਕੂਲ ਦੇ ਅੰਦਰ ਛੱਡਣ ਚਲਾ ਗਿਆ।

ਉੱਥੇ ਉਸ ਨੂੰ ਕਰੀਬ ਇਕ ਘੰਟੇ ਦਾ ਸਮਾਂ ਲੱਗ ਗਿਆ। ਇਸ ਦੌਰਾਨ ਫੌਜ ਨੇ ਪ੍ਰਤੀਬੰਧਿਤ ਖੇਤਰ ਵਿਚ ਖੜੀ ਕਾਰ ਨੂੰ ਸ਼ੱਕੀ ਮੰਨਦੇ ਹੋਏ ਉਸ ‘ਤੇ ‘ਕਾਰ ਬੰਬ’ ਦਾ ਪੋਸਟਰ ਲਗਾ ਦਿੱਤਾ। ਜਦੋਂ ਕਾਰ ਮਾਲਕ ਸਕੂਲ ਤੋਂ ਬਾਹਰ ਆਇਆ ਤਾਂ ਅਪਣੀ ਕਾਰ ‘ਤੇ ‘ਕਾਰ-ਬੰਬ’ ਦਾ ਪੋਸਟਰ ਦੇਖ ਕੇ ਡਰ ਗਿਆ। ਜਦੋਂ ਉਸ ਨੇ ਦੱਸਿਆ ਕਿ ਉਹ ਕਾਰ ਦਾ ਮਾਲਕ ਹੈ।

ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਪੁੱਛ-ਗਿੱਛ ਕੀਤੀ। ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਸੈਨਾ ਨੇ ਕਾਰ ਤੋ ‘ਕਾਰ ਬੰਬ’ ਦੇ ਪੋਸਟਰ ਹਟਾ ਕੇ ਉਸ ਨੂੰ ਛੱਡਿਆ। ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਕਾਨਵੈਂਟ ਸਕੂਲ ਦੇ ਬਾਹਰ ਖੜੀ ਕਾਰ ਵਿਚ ਬੰਬ ਦੀ ਅਫਵਾਹ ਫੈਲ ਗਈ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਈਆਂ।