ਪੰਜਾਬ ਵਿੱਚ ਅਵਾਰਾ ਕੁੱਤਿਆਂ ਦੇ ਡਰ ਕਾਰਨ ਘਰਾਂ ਤੋਂ ਬਾਹਰ ਜਾਣਾ ਹੋਇਆ ਮੁਸ਼ਕਲ

ਏਜੰਸੀ

ਖ਼ਬਰਾਂ, ਪੰਜਾਬ

ਅਵਾਰਾ ਕੁੱਤਿਆਂ ਨੇ ਲੱਖਾਂ ਲੋਕਾਂ ਨੂੰ ਬਣਾਇਆ ਆਪਣਾ ਸ਼ਿਕਾਰ

File

ਪੰਜਾਬ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਹੁਣ ਘਰਾਂ ਤੋਂ ਲੋਕਾਂ ਦਾ ਬਾਹਰ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਕਿਉਂਕਿ ਸੜਕਾਂ 'ਤੇ ਘੁੰਮ ਰਹੇ ਅਵਾਰਾ ਕੁੱਤਿਆਂ ਦੇ' ਝੁੰਡ 'ਲੋਕਾਂ ਦਾ ਸ਼ਿਕਾਰ ਕਰ ਰਹੇ ਹਨ। ਪੰਜਾਬ ਦੇ ਪਿਛਲੇ ਚਾਰ ਸਾਲਾਂ ਵਿੱਚ ਪੌਣੇ ਪੰਜ ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢ ਖਾਧਾ। 

ਦੱਸ ਦਈਏ ਕੁਝ ਕਿਨ ਪਹਿਲਾਂ ਖੰਨਾ ਨੇੜੇ ਚਾਰ ਸਾਲਾ ਇੱਕ ਬੱਚੇ ਦੀ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਕਰਕੇ ਮੌਤ ਹੋ ਗਈ। ਜਿਸ ਤੋਂ ਬਾਅਦ ਇਹ ਮੁੱਦਾ ਫਿਰ ਤੋਂ ਗਰਮ ਹੋ ਗਿਆ। ਇਸ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਵੀ ਕਈ ਬਾਰ ਚੁੱਕਿਆ ਗਿਆ ਹੈ ਪਰ ਸਰਕਾਰ ਇਸ ਦਾ ਹਜੇ ਤੱਕ ਕੋਈ ਹੱਲ ਨਹੀਂ ਲੱਭ ਸਕੀ। ਸਕੂਲ ਜਾਣ ਵਾਲੇ ਬੱਚਿਆਂ ਨੂੰ ਇਹ ਅਵਾਰਾ ਕੁੱਤੇ ਕਦੇ ਵੀ ਸ਼ਿਕਾਰ ਬਣਾ ਸਕਦੇ ਹਨ।

ਕੁੱਤਿਆਂ ਵੱਲੋਂ ਬੱਡੇ ਜਾਣ ਵਾਲੇ ਇਹ ਉਹ ਅੰਕੜੇ ਹਨ ਜਿਹੜੇ ਸਰਕਾਰੀ ਕਾਗਜ਼ਾਂ ਵਿੱਚ ਦਰਜ ਹੋਏ। ਇਸ ਲਈ ਗਿਣਤੀ ਇਸ ਤੋਂ ਕਿਤੇ ਵੀ ਵੱਧ ਹੋ ਸਕਦੀ ਹੈ। ਸੂਬੇ ਵਿੱਚ 2019 ਵਿੱਚ ਕੁੱਤਿਆਂ ਦੇ ਵੱਢਣ ਦੇ 1.35 ਲੱਖ ਕੇਸ ਦਰਜ ਹੋਏ। ਇਹ ਗਿਣਤੀ ਇਸ ਤੋਂ ਵੀ ਵਧ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਵਿੱਚ ਉਹ ਵਿਅਕਤੀ ਸ਼ਾਮਲ ਨਹੀਂ ਹੁੰਦੇ ਜਿਨ੍ਹਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਜਾਂ ਜਿਹੜੇ ਕਿਤੇ ਵੀ ਇਲਾਜ ਨਹੀਂ ਕਰਵਾਉਂਦੇ।

ਪਿਛਲੇ ਚਾਰ ਸਾਲਾਂ ਦੇ ਅੰਕੜੇ ਇਹ ਦਰਸਾਉਂਦਾ ਹਨ ਕਿ ਇਹਨਾਂ ਮਾਮਲਿਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਪਿਛਲੇ ਸਾਲ ਰਾਜ ਦੇ ਸਰਕਾਰੀ ਹਸਪਤਾਲਾਂ ਨੇ 1.35 ਲੱਖ ਕੁੱਤਿਆਂ ਦੇ ਚੱਕ ਨਾਲ ਪੀੜਤ ਲੋਕਾਂ ਦਾ ਇਲਾਜ ਕੀਤਾ, ਜੋ ਕਿ 2018 ਦੇ ਮੁਕਾਬਲੇ ਤਕਰੀਬਨ 20 ਫ਼ੀ ਸਦੀ ਵੱਧ ਹੈ। ਸਾਲ 2016 ਵਿੱਚ 1.10 ਲੱਖ ਮਾਮਲੇ ਸਾਹਮਣੇ ਆਏ ਸਨ, 2017 ਵਿੱਚ ਇਹ ਗਿਣਤੀ 1.12 ਲੱਖ ਸੀ ਅਤੇ ਸਾਲ 2018 ਵਿੱਚ ਇਹ 1.13 ਲੱਖ ਸੀ। 

ਅੰਕੜਿਆਂ ਨੂੰ ਜੋੜਦਿਆਂ, ਪਿਛਲੇ ਚਾਰ ਸਾਲਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਕੁੱਤਿਆਂ ਦੇ ਵੱਢਣ ਦੇ 4.7 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਪੱਧਰ ਦੇ ਅੰਕੜਿਆਂ ਵਿੱਚ, ਲੁਧਿਆਣਾ ਲਗਪਗ 15,000 ਮਾਮਲਿਆਂ ਨਾਲ ਸਭ ਤੋਂ ਪ੍ਰਭਾਵਤ ਹੈ। ਇਸ ਤੋਂ ਬਾਅਦ ਪਟਿਆਲਾ ਤੇ ਜਲੰਧਰ ਹੈ ਜਿੱਥੇ 10,000 ਕੇਸ ਹੋਏ ਹਨ ਤੇ ਫਿਰ ਹੁਸ਼ਿਆਰਪੁਰ ਵਿੱਚ 9,000 ਤੋਂ ਵੱਧ ਕੇਸ ਹਨ।