ਡੁੱਬਣ ਕਿਨਾਰੇ ਪੁੱਜਾ ਪੰਜਾਬ ਦਾ ਪੋਲਟਰੀ ਫਾਰਮਿੰਗ ਧੰਦਾ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲਗਾਏ ਗਏ ਕਰਫਿਊ ਦੇ ਚਲਦਿਆਂ ਉਦਯੋਗਾਂ ਨੂੰ ਤਾਂ ਘਾਟਾ ਪੈ ਹੀ ਰਿਹਾ ਪਰ ਇਸ ਦੇ ਨਾਲ-ਨਾਲ ਪੋਲਟਰੀ ਫਾਰਮਿੰਗ ਦਾ ਧੰਦਾ ਵੀ..

file photo

ਦੇਵੀਗੜ੍ਹ :ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲਗਾਏ ਗਏ ਕਰਫਿਊ ਦੇ ਚਲਦਿਆਂ ਉਦਯੋਗਾਂ ਨੂੰ ਤਾਂ ਘਾਟਾ ਪੈ ਹੀ ਰਿਹਾ ਪਰ ਇਸ ਦੇ ਨਾਲ-ਨਾਲ ਪੋਲਟਰੀ ਫਾਰਮਿੰਗ ਦਾ ਧੰਦਾ ਵੀ ਡੁੱਬਣ ਕਿਨਾਰੇ ਪਹੁੰਚ ਗਿਆ।

ਕਿਉਂਕਿ ਕਰਫਿਊ ਦੇ ਚਲਦਿਆਂ ਦੁਕਾਨਾਂ ਬੰਦ ਹੋਣ ਕਾਰਨ ਨਾ ਤਾਂ ਪੋਲਟਰੀ ਫਾਰਮਾਂ ਵਿਚੋਂ ਮੁਰਗਿਆਂ ਦੀ ਖ਼ਰੀਦ ਹੋ ਰਹੀ ਆ ਅਤੇ ਨਾ ਹੀ ਮੁਰਗਿਆਂ ਨੂੰ ਪਾਉਣ ਲਈ ਕਿਸਾਨਾਂ ਨੂੰ ਫੀਡ ਮਿਲ ਰਹੀ ਆ।

ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪਟਿਆਲਾ ਵਿਚ ਪੈਂਦੇ ਦੇ ਕਿਸਾਨ ਮਨਪ੍ਰੀਤ ਸਿੰਘ ਚੂੰਹਟ ਨੇ ਆਖਿਆ ਕਿ ਮੁਰਗਿਆਂ ਨੂੰ ਹਰਾ ਚਾਰਾ ਪਾ ਕੇ ਡੰਗ ਟਪਾਇਆ ਜਾ ਰਿਹਾ ਜਿਸ ਦੇ ਨਤੀਜੇ ਵਜੋਂ ਮੁਰਗਿਆਂ ਦਾ ਭਾਰ ਘਟਣਾ ਸ਼ੁਰੂ ਹੋ ਗਿਆ।

ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਮੁਰਗੇ ਮਰਨੇ ਸ਼ੁਰੂ ਹੋ ਜਾਣਗੇ, ਜਿਸ ਨਾਲ ਪੋਲਟਰੀ ਮਾਲਕਾਂ ਦੇ ਨਾਲ-ਨਾਲ ਸਾਰਿਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੋਲਟਰੀ ਫਾਰਮਿੰਗ ਵਾਲੇ ਕਿਸਾਨਾਂ ਦੀ ਮਦਦ ਕਰਨ।

ਦੱਸ ਦਈਏ ਕਿ ਇਕ ਤਾਂ ਦੁਕਾਨਾਂ ਬੰਦ ਹੋਣ ਕਾਰਨ ਮੁਰਗਿਆਂ ਦੀ ਸਪਲਾਈ ਨਹੀਂ ਹੋ ਰਹੀ, ਦੂਜਾ ਕੋਰੋਨਾ ਨਾਲ ਜੋੜ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਾਰਨ ਵੀ ਲੋਕ ਮੁਰਗੇ ਦਾ ਮੀਟ ਖਾਣ ਤੋਂ ਗੁਰੇਜ਼ ਕਰ ਰਹੇ ਨੇ, ਅਜਿਹੇ ਵਿਚ ਪੋਲਟਰੀ ਫਾਰਮਿੰਗ ਦਾ ਧੰਦਾ ਡੁੱਬਣ ਕਿਨਾਰੇ ਪਹੁੰਚ ਗਿਆ। ਦੇਖਣਾ ਹੋਵੇਗਾ ਕਿ ਸਰਕਾਰ ਇਨ੍ਹਾਂ ਕਿਸਾਨਾਂ ਲਈ ਕੋਈ ਰਾਹਤ ਭਰਿਆ ਐਲਾਨ ਕਰਦੀ ਆ ਜਾਂ ਨਹੀਂ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।