ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਡਰੋਨ ਦੀ ਹਲਚਲ; 2.5 ਕਿਲੋ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਪੈਕੇਟ ਜ਼ਬਤ ਕਰ ਕੇ ਮਾਮਲਾ ਦਰਜ ਕਰ ਲਿਆ ਹੈ।

Heroin recovered in Ferozpur Sector



ਫਿਰੋਜ਼ਪੁਰ: ਭਾਰਤ-ਪਾਕਿਸਤਾਨ ਸਰਹੱਦ ’ਤੇ ਐਤਵਾਰ ਰਾਤ ਨੂੰ ਡਰੋਨ ਦੀ ਹਲਚਲ ਹੋਈ, ਜਿਸ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫ਼ਾਇਰਿੰਗ ਕਰਕੇ ਵਾਪਸ ਭੇਜ ਦਿਤਾ। ਇਸ ਮਗਰੋਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ, ਜਵਾਨਾਂ ਨੂੰ ਪੀਲੇ ਰੰਗ ਦਾ ਪੈਕੇਟ ਮਿਲਿਆ, ਜਿਸ ਵਿਚ ਹੈਰੋਇਨ ਸੀ। ਪੁਲਿਸ ਨੇ ਪੈਕੇਟ ਜ਼ਬਤ ਕਰ ਕੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਪਹਿਲਵਾਨਾਂ ਨੂੰ ਸਮਰਥਨ ਦੇਣ ਜੰਤਰ-ਮੰਤਰ ਪਹੁੰਚੇ ਨਵਜੋਤ ਸਿੰਘ ਸਿੱਧੂ, ਐਫ.ਆਈ.ਆਰ. ਜਨਤਕ ਨਾ ਹੋਣ ’ਤੇ ਚੁਕੇ ਸਵਾਲ 

ਮਿਲੀ ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਬਾਰਡਰ ਰੇਂਜ ਵਿਚ ਬੀ.ਪੀ.ਓ. ਲੱਖਾ ਸਿੰਘ ਵਾਲਾ ਹਿਥਾਰ ਨੇੜੇ ਜਵਾਨ ਗਸ਼ਤ ’ਤੇ ਸਨ। ਇਸ ਦੌਰਾਨ ਆਸਮਾਨ ਵਿਚ ਡਰੋਨ ਦੀ ਹਲਚਲ ਸੁਣਾਈ ਦਿਤੀ ਤਾਂ ਜਵਾਨਾਂ ਨੇ ਫ਼ਾਇਰਿੰਗ ਕਰ ਕੇ ਉਸ ਨੂੰ ਵਾਪਸ ਭੇਜ ਦਿਤਾ।  ਘਟਨਾ ਦੀ ਸੂਚਨਾ ਸੀਮਾ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀਆਂ ਨੂੰ ਦਿਤੀ ਗਈ।

ਇਹ ਵੀ ਪੜ੍ਹੋ: ਪੰਜ ਸਾਲਾ ਬੱਚੀ ਨੇ ਬਣਾਇਆ ਰਿਕਾਰਡ, ਫ਼ਤਹਿ ਕੀਤੀ 13,000 ਫੁੱਟ ਉੱਚੀ ਚੰਦਰਸ਼ਿਲਾ ਚੋਟੀ

ਇਸ ਤੋਂ ਬਾਅਦ ਪੁਲਿਸ ਜਵਾਨਾਂ ਦੇ ਨਾਲ ਮਿਲ ਕੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਬੀ.ਐਸ.ਐਫ. ਦੀ 182 ਬਟਾਲੀਅਨ ਦੇ ਜਵਾਨਾਂ ਨੂੰ ਇਕ ਪੀਲੇ ਰੰਗ ਦਾ ਪੈਕੇਟ ਮਿਲਿਆ। ਇਸ ਵਿਚ ਢਾਈ ਕਿਲੋ ਹੈਰੋਇਨ ਮਿਲੀ। ਇਸ ਨਾਲ ਇਕ ਹੁੱਕ ਅਤੇ ਇੰਡੀਕੇਟਰ ਵੀ ਲਗਿਆ ਹੋਇਆ ਸੀ, ਜਿਸ ਨੂੰ ਜ਼ਬਤ ਕਰ ਲਿਆ ਗਿਆ।