ਸ਼ਾਹਕੋਟ ਅਕਾਲੀ ਕਿਲ੍ਹਾ ਲਾਡੀ ਸ਼ੇਰੋਵਾਲੀਆ ਨੇ ਕੀਤਾ ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ, ਸ਼ਾਹਕੋਟ ਉਪ ਚੋਣ ਦੇ ਨਤੀਜੇ ਦੀ ਘੋਸ਼ਣਾਂ ਕਰਨ ਲਈ ਅਜ ਵੋਟਾਂ ਦੀ ਗਿਣਤੀ ਪ੍ਰਕਿਰਿਆ ਸ਼ੁਰੂ ਹੋਈ।...

Hardev Singh Laddi

ਜਲੰਧਰ, ਸ਼ਾਹਕੋਟ ਉਪ ਚੋਣ ਦੇ ਨਤੀਜੇ ਦੀ ਘੋਸ਼ਣਾਂ ਕਰਨ ਲਈ ਅਜ ਵੋਟਾਂ ਦੀ ਗਿਣਤੀ ਪ੍ਰਕਿਰਿਆ ਸ਼ੁਰੂ ਹੋਈ। ਸ਼ਹਿਰ ਦੇ ਡਿਪਟੀ ਕਮਿਸ਼ਨਰ ਕਮ ਚੋਣ ਅਫਸਰ ਵਰਿੰਦਰ ਕੁਮਾਰ ਦੀ ਰਹਿਨੁਮਾਈ ਵਿਚ ਸਥਾਨਕ ਸਪੋਰਟਸ ਕੰਪਲੈਕਸ ਵਿਖੇ ਸਵੇਰ ਵੇਲੇ ਤੋ ਹੀ ਸੱਖਤ ਸੁਰਖਿਆ ਦਾਇਰੇ ਹੇਠ 70 ਦੇ ਕਰੀਬ ਅਧਿਕਾਰੀ ਪਾਰਖੂ ਨਿਗਾਹ ਰਖ ਗਿਣਤੀ ਦੀ ਜੁਮੇਵਾਰੀ ਨਿਬਾਹ ਰਹੇ ਸਨ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਸਿੱਧਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਚਕਾਰ ਹੁੰਦਾ ਨਜਰੀ ਆਇਆ।

ਗਿਣਤੀ ਦੇ ਪਹਿਲੇ ਗੇੜ ਵਿਚ ਹੀ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਪਦੇ ਵਿਰੋਧੀਆਂ ਨੂੰ ਪਛਾੜਦਾ ਨਜਰ ਆਇਆ। ਲਾਡੀ ਸ਼ੈਰੋਵਾਲੀਆ ਵਲੋਂ 4501 ਵੋਟਾਂ , ਨੈਬ ਸਿੰਘ ਕੋਹਾੜ ਅਕਾਲੀ ਉਮੀਦਵਾਰ 2500 ਤੇ ਆਮ ਆਦਮੀ ਪਾਰਟੀ ਉਮੀਦਵਾਰ ਰਤਨ ਸਿੰਘ  48 ਵੋਟਾਂ ਪਹਿਲੇ ਗੇੜ ਵਿਚ ਲਈਆਂ ਗਈਆਂ ਜਿਸ ਨਾਲ ਸ਼ੇਰੋਵਾਲੀਆ ਅਪਣੇ ਵਿਰੋਧੀਆਂ ਨਾਲੋਂ ਪਹਿਲੇ ਗੇੜ 'ਚ 2000 ਵੋਟਾਂ ਦੇ ਫ਼ਰਕ ਨਾਲ ਲੀਡ ਲੈਣ ਵਿਚ ਸਫਲ ਰਿਹਾ ਜੋ ਗਿਣਤੀ ਦੇ 17 ਗੇੜਾਂ ਵਿਚ ਹੀ ਵਧਦੀ ਗਈ।

ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ, ਗਿਆਰਵੇਂ, ਬਾਰ੍ਹਵੇ, ਤੇਰ੍ਹਵੇਂ, ਚੌਦਵੇਂ, ਪੰਦਰਵੇਂ, ਸੋਲਵੇਂ ਤੇ ਆਖ਼ਰੀ ਸਤਾਰਵੇ ਗੇੜ ਤਕ ਲਾਡੀ ਸ਼ੇਰੋਵਾਲੀਆ ਕ੍ਰਮਵਾਰ 3550, 5800, 8500, 10000, 12000, 16000, 18000, 21000, 24000, 27000, 29000, 31000, 33000, 34000, 37000, 38801+1 (ਪੋਸਟਲ ਬੈਲੇਟ ਵੋਟ) ਸਦਕਾ 38802 ਵੋਟਾਂ ਨਾਲ ਜੇਤੂ ਬਣ ਕੇ ਕਾਂਗਰਸ ਹਾਈ ਕਮਾਂਡ ਤੇ ਸੁਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣੇ ਪ੍ਰਤੀ ਵਿਖਾਏ ਵਿਸ਼ਵਾਸ 'ਤੇ ਖਰਾ ਉਤਰਨ ਵਿਚ ਕਾਮਯਾਬ ਰਹੇ।

ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 25 ਸਾਲਾਂ ਤੋ ਅਜੀਤ ਸਿੰਘ ਕੋਹਾੜ ਦੇ ਜੇਤੂ ਰਹਿ ਅਕਾਲੀ ਸਰਕਾਰ ਵਿਚ ਕੈਬਨਿਟ ਮੰਤਰੀ ਰਹਿਣ ਸੱਦਕਾ ਇਸ ਖੇਤਰ ਨੂੰ ਅਕਾਲੀਆਂ ਦਾ ਗੱੜ੍ਹ ਮੰਨਿਆ ਜਾਂਦਾ ਸੀ ਜਿਸ ਨੂੰ ਅੱਜ ਸ਼ੈਰੋਵਾਲੀਆ ਜੇਅਤੂ ਬਣ ਸੇਂਧ ਲਾਉਣ ਵਿਚ ਕਾਮਯਾਬ ਹੋਏ।ਜ਼ਿਕਰਯੋਗ ਹੈਕਿ ਅਜੀਤ ਸਿੰਘ ਕੋਹਾੜ ਦੀ ਪੁਰਾਣੀ ਪੈਠ , ਸੀਮਪਥੀ ਵੋਟ , ਕਾਂਗਰਸੀ ਉਮੀਦਵਾਰ ਵਿਰੁੱਧ ਪਰਚਾ ਦਰਜ ਹੋਣ , ਦੁਸਰ ਪਾਰਟੀ ਉਮੀਦਵਾਰਾਂ ਨੂੰਤੋੜ ਆਪਦੇ ਨਾਲ ਜੋੜਨ ਦੀ ਸੁਖਬੀਰ ਬਾਦਲ ਦੀ ਸਿਆਸੀ

ਪੈਤਰੇਬਾਜੀ ਵੀ ਲੋਕਾਂ ਦੇ ਸਿਰ ਚੱੜ੍ਹ ਕੇ ਨਹੀ ਬੋਲੀ ਜਾਪਦੀ ਕਿਉਂਕਿ ਅਕਾਲੀ ਉਮੀਦਵਾਰ ਨੈਬ ਸਿੰਘ ਕੋਹਾੜ ਆਪਦੇ ਪਿੰਡ ਵਿਚੋ ਹੀ 78 ਵੋਟਾਂ ਦੇ ਫਰਕ ਨਾਲ ਪਿੱਛੜ ਗਏ, ਜੋ ਅਕਾਲੀਆਂ ਵੱਲੋ ਇਲਾਕੇ ਦੇ ਕੀਤੇ ਵਿਕਾਸ ਦੇ ਦਾਵਿਆਂ ਦੀ ਅਸੱਲ ਤਸਵੀਰ ਆਪ ਮੁਹਾਰੇ ਉਜਾਗਰ ਕਰਨ ਦੇ ਨਾਲ ਨਾਲ ਲੋਕਾਂ ਦੀ ਅਕਾਲੀਆਂ ਤੇ ਕੋਹਾੜ ਪਰੀਵਾਰ ਨਾਲ ਨੇੜਤਾ ਨੂੰ ਵੀ ਦਰਸਾਉਂਦਾ ਹੈ।