ਸ਼ਾਹਕੋਟ ਜਾਂਦੇ ਗ੍ਰਿਫ਼ਤਾਰ ਕੀਤੇ 40 ਵਿਅਕਤੀਆਂ ਵਿਚੋਂ 28 ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਦਰਿਆਵਾਂ 'ਚ ਸੁੱਟੇ ਜਾ ਰਹੇ ਜ਼ਹਿਰੀਲੇ ਸੀਰੇ ਤੋਂ ਬਚਾਉਣ ਲਈ ਮਾਲਵਾ ਯੂਥ ਫ਼ੈਡਰੇਸ਼ਨ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਮੋਗਾ ਤੋਂ ਗ੍ਰਿਫਤਾਰ ਕੀਤੇ...

Released Youths

ਬਠਿੰਡਾ,  ਪੰਜਾਬ ਦੇ ਦਰਿਆਵਾਂ 'ਚ ਸੁੱਟੇ ਜਾ ਰਹੇ ਜ਼ਹਿਰੀਲੇ ਸੀਰੇ ਤੋਂ ਬਚਾਉਣ ਲਈ ਮਾਲਵਾ ਯੂਥ ਫ਼ੈਡਰੇਸ਼ਨ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਮੋਗਾ ਤੋਂ ਗ੍ਰਿਫਤਾਰ ਕੀਤੇ ਗਏ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਦਲ ਖ਼ਾਲਸਾ ਦੇ ਹਰਦੀਪ ਸਿੰਘ ਸਮੇਤ 28 ਵਰਕਰਾਂ ਨੂੰ ਜੇਲ੍ਹ 'ਚੋਂ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਜਦੋਂ ਕਿ 12 ਨੋਜਵਾਨਾਂ ਨੂੰ ਹੋਰਨਾਂ ਕੇਸਾਂ 'ਚ ਬੰਦ ਕੀਤਾ ਹੋਇਆ। ਅੱਜ ਜੇਲ੍ਹ 'ਚੋਂ ਰਿਹਾਅ ਹੋ ਕੇ ਆਉਣ ਵਾਲੇ ਸੰਘਰਸ਼ਕਾਰੀਆਂ ਦਾ ਜਥੇਬੰਦੀਆਂ ਵਲੋਂ ਬਠਿੰਡਾ ਸ਼ਹਿਰ 'ਚ ਨਿੱਘਾ ਸਵਾਗਤ ਕੀਤਾ ਗਿਆ।

ਬਠਿੰਡਾ 'ਚ ਰਿਹਾਅ ਹੋ ਕੇ ਆਏ ਪੰਜਾਬੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਤੇ ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬੀਆਂ ਦਾ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਨੂੰ ਰੋਕਣ ਲਈ ਕੁਰਬਾਨੀਆਂ ਦਾ ਸ਼ਾਨਦਾਰ ਸੰਘਰਸ਼ ਰਿਹਾ ਹੈ, ਜਿਨ੍ਹਾਂ ਦੇ ਕਦਮਾਂ 'ਤੇ ਚੱਲਦਿਆਂ ਅੱਜ ਵੀ ਤਿੱਖੇ ਸੰਘਰਸ਼ ਦੀ ਜਰੂਰਤ ਹੈ।

ਯੂਥ ਆਗੂ ਲੱਖਾ ਸਿਧਾਣਾ ਨੇ ਨੌਜਵਾਨਾਂ ਨੂੰ ਪਾਣੀਆਂ ਦੇ ਮਸਲੇ 'ਤੇ ਜੇਲਾਂ 'ਚ ਜਾਣ ਤੇ ਬਾਹਰ ਆਉਣ 'ਤੇ ਸਵਾਗਤ ਕਰਦਿਆਂ ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਹੋਣ ਤੋਂ ਰੋਕਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰਦਿਆਂ ਬੋਲੀ ਹਕੂਮਤ 'ਤੇ ਬੰਦ ਕੰਨ ਤੱਕ ਅਵਾਜ ਉਚੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਿਧਾਣਾ ਨੇ ਪੰਜਾਬੀਆਂ ਨੂੰ ਚੌਕਸ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਸਾਨੂੰ ਕਿਸੇ ਵੀ ਉਦਯੋਗ, ਸੀਵਰੇਜ ਦਾ ਜਾਂ ਹੋਰ ਜ਼ਹਿਰੀਲਾ ਪਾਣੀ ਪੈਣ ਬਾਰੇ ਦੱਸਣ,

ਉਹ ਸਬੰਧਤ ਉਦਯੋਗ ਨੂੰ ਜਿੰਦਾ ਮਾਰਨਗੇ ਤੇ ਇਸ ਸਭ ਦੇ ਨਤੀਜਿਆਂ ਲਈ ਸਬੰਧਘ ਫੈਕਟਰੀ ਮਾਲਕ, ਸਰਕਾਰਾਂ ਤੇ ਪ੍ਰਸਾਸ਼ਨ ਹੋਵੇਗਾ। ਇਸ ਮੌਕੇ ਦਲ ਖਾਲਸਾ ਦੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਪਰਮਜੀਤ ਸਿੰਘ ਕੋਟਫੱਤਾ, ਨੌਜਵਾਨ ਆਗੂ ਮੁੰਡੀ ਸਿੱਧਾਣਾ ਤੇ ਜੇਲ 'ਚ ਰਿਹਾਅ ਹੋ ਕੇ ਆਏ ਨੋਟਾ ਸਿਧਾਣਾ, ਬਾਲੂ ਸਿਧਾਣਾ, ਰਾਣਾ ਸਿਧਾਣਾ, ਗੁਰਪ੍ਰੀਤ ਸਿੰਘ, ਜੱਗੀ, ਬੂਟਾ ਸਿੰਘ ਸਾਰੇ ਵਾਸੀ

ਪਿੰਡ ਬੁਰਜ ਗਿੱਲ, ਰੋਮੀ, ਸਨੀ, ਦੋਹੇ ਕੋਟਫੱਤਾ, ਬਹਾਦਰ ਸਿੰਘ ਦੁੱਲੇਵਾਲਾ, ਅਮਰਜੀਤ ਸਿੰਘ ਸੇਲਬਰਾਹ, ਡਾਕਟਰ ਕਾਲੋਕੇ, ਅਮਨਾ, ਬੇਲਬਰਾਹ, ਸੋਨੀ ਢਿਪਾਲੀ, ਗੁਰਪਾਲ ਸਿੰਘ ਭੂੰਦੜ, ਸੋਨੀ ਢਿਪਾਲੀ, ਪੱਪਾ ਸਿੰਘ ਭਗਤਾ, ਜਗਮੀਤ ਸਿੰਘ, ਗੁਰਮੇਜ ਸਿੰਘ ਭਗਤਾ, ਜਗਜੀਤ ਸਿੰਘ ਢਪਾਲੀ, ਜਸਵਿੰਦਰ ਸਿੰਘ ਦੁੱਲੇਵਾਲਾ, ਗੁਰਮੀਤ ਢੁਲੇਵਾਲਾ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ।