ਕੁੜੀਆਂ ਜੰਮਣ ਦੀ ਸਜ਼ਾ ਪਤਨੀ ਨੂੰ ਮੌਤ ਦੇ ਘਾਟ ਉਤਾਰ ਕਿ ਦਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤੀ ਵੱਲੋਂ ਅਪਣੀ ਹੀ ਪਤਨੀ ਨੂੰ ਕੁੜੀਆਂ ਜੰਮਣ ਕਾਰਨ ਕੁੱਟ-ਕੁੱਟ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਸਾਹਮਣੇ ਆਈ ਹੈ।

Husband killed his wife

ਸੰਗਤ ਮੰਡ, ਪਤੀ ਵੱਲੋਂ ਅਪਣੀ ਹੀ ਪਤਨੀ ਨੂੰ ਕੁੜੀਆਂ ਜੰਮਣ ਕਾਰਨ ਕੁੱਟ-ਕੁੱਟ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਵੱਲੋਂ ਧੀਆਂ ਦੇ ਕੁੱਖ 'ਚ ਹੁੰਦੇ ਕਤਲ ਨੂੰ ਰੋਕਣ ਲਈ ਨੰਨ੍ਹੀ ਛਾਂ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਹੀ ਕੁੜੀਆਂ ਪੈਦਾ ਹੋਣ 'ਤੇ ਉਸ ਦੇ ਆਪਣੇ ਹਲਕੇ ਦੇ ਪਿੰਡ ਰਾਏ ਕੇ ਕਲਾਂ ਵਿਖੇ ਪਤੀ ਵੱਲੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਆਪਣੀ ਵਿਆਹੁਤਾ ਪਤਨੀ ਨੂੰ ਅਜਿਹੀ ਭਿਆਨਕ ਸਜ਼ਾ ਦਿੱਤੀ ਗਈ ਕਿ ਉਸ ਨੂੰ ਆਪਣੇ ਘਰ 'ਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ।

ਵਿਆਹ ਪਿੱਛੋਂ ਮਨਦੀਪ ਕੌਰ ਦੇ ਤਿੰਨ ਬੇਟੀਆਂ ਹੀ ਪੈਦਾ ਹੋਈਆਂ ਸਹੁਰਿਆਂ ਦੀ ਪੁੱਤਰ ਪਾਉਣ ਦੀ ਚਾਹਨਾ ਮਨਦੀਪ ਪੂਰੀ ਨਾ ਕਰ ਸਕੀ। ਇਸ ਗੱਲ 'ਤੇ ਘਰ 'ਚ ਅਕਸਰ ਝਗੜਾ ਰਹਿੰਦਾ ਸੀ। ਬਲਜੀਤ ਸਿੰਘ ਵੱਲੋਂ ਅਪਣੀ ਪਤਨੀ ਮਨਦੀਪ ਕੌਰ ਨੂੰ ਇੰਨਾ ਮਾਰਿਆ ਗਿਆ ਕਿ ਉਸ ਦੀ ਮੌਤ ਹੋ ਗਈ। ਬਲਜੀਤ ਸਿੰਘ ਵੱਲੋਂ ਆਪਣੇ ਸਹੁਰੇ ਪਰਿਵਾਰ ਨੂੰ ਮਨਦੀਪ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਦੱਸੀ ਗਈ। ਬਲਜੀਤ ਦਾ ਉਸ ਸਮੇਂ ਸਾਰਾ ਭੇਤ ਖੁੱਲ੍ਹ ਗਿਆ ਜਦ ਅੰਤਿਮ ਸੰਸਕਾਰ ਕਰਨ ਲਈ ਮਨਦੀਪ ਕੌਰ ਦਾ ਇਸ਼ਨਾਨ ਕਰਵਾਇਆ ਜਾਣ ਲੱਗਿਆ ਤਾਂ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ।