ਬਿਨਾ ਮਾਸਕ ਦੇ ਘੁੰਮਣ ਤੇ ਥੁੱਕਣ ਵਾਲੇ ਲੋਕਾਂ ਨੇ 14 ਦਿਨਾਂ 'ਚ ਭਰਿਆ 1.15 ਕਰੋੜ ਦਾ ਜ਼ੁਰਮਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਤੋਂ ਬਚਾ ਲਈ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਨੂੰ ਕਈ ਲੋਕ ਅਣਗੋਲਿਆ ਕਰ ਰਹੇ ਹਨ। ਅਜਿਹੇ ਵਿਚ ਕਈ ਲੋਕਾਂ ਦੇ ਵੱਲੋਂ ਥਾਂ-ਥਾਂ ਥੁੱਕਿਆ ਜਾ ਰਿਹਾ ਹੈ

Covid 19

ਕਰੋਨਾ ਵਾਇਰਸ ਤੋਂ ਬਚਾ ਲਈ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਨੂੰ ਕਈ ਲੋਕ ਅਣਗੋਲਿਆ ਕਰ ਰਹੇ ਹਨ। ਅਜਿਹੇ ਵਿਚ ਕਈ ਲੋਕਾਂ ਦੇ ਵੱਲੋਂ ਥਾਂ-ਥਾਂ ਥੁੱਕਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਬਿਨਾ ਮਾਸਕ ਦੇ ਵੀ ਕਈ ਲੋਕ ਘੁੰਮ ਰਹੇ ਹਨ। ਜਿਸ ਕਾਰਨ ਅਜਿਹੇ ਲੋਕਾਂ ਆਪਣੀਆਂ ਆਦਤਾਂ ਤੋਂ ਮਜ਼ਬੂਰ ਹੋਣ ਕਾਰਨ ਪਿਛਲੇ 14 ਦਿਨਾਂ ਦੇ ਵਿਚ 1.15 ਕਰੋੜ ਦਾ ਜ਼ੁਰਮਾਨਾ ਕਰਵਾ ਚੁੱਕੇ ਹਨ।

ਇਸ ਤਰ੍ਹਾਂ ਪਿਛਲੇ 48 ਘੰਟਿਆਂ ਵਿਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਤੇ ਮਾਸਕ ਨਾ ਪਾਉਂਣ ਅਤੇ ਥੁੱਕਣ ਦੇ ਕਾਰਨ ਉਨ੍ਹਾਂ ਤੇ ਜ਼ੁਰਮਾਨਾਂ ਲਗਾਇਆ ਗਿਆ ਹੈ ਅਤੇ 42 ਮੁਕੱਦਮੇ ਵੀ ਦਰਜ਼ ਕੀਤੇ ਹਨ। ਦੱਸ ਦੱਈਏ ਕਿ ਸੂਬੇ ਵਿਚ ਅਜਿਹੀਆਂ ਗਲਤੀਆਂ ਕਰਨ ਵਾਲਿਆਂ ਤੋਂ ਹੁਣ ਤੱਕ ਲੱਗਭਗ 1.15 ਕਰੋੜ ਤੋਂ ਜ਼ਿਆਦਾ ਦੀ ਰਕਮ ਜੁਰਮਾਨੇ ਵੱਜ਼ੋਂ ਵਸੂਲ ਕੀਤੀ ਜਾ ਚੁੱਕੀ ਹੈ।

17 ਮਈ ਤੋਂ ਲੈ ਕੇ 30 ਮਈ ਤੱਕ ਸੂਬੇ ਚ ਮਾਸਕ ਨਾ ਪਾਉਂਣ ਵਾਲਿਆਂ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਜ਼ੁਰਮਾਨਾ ਕੀਤਾ ਗਿਆ ਹੈ ਅਤੇ 516 ਲੋਕਾਂ ਤੇ ਮੁਕੱਦਮੇ ਦਰਜ਼ ਕੀਤੇ ਗਏ ਹਨ। ਦੱਸ ਦਈਏ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਮਾਸਕ ਨਾ ਪਾਉਂਣ ਵਾਲੇ, ਜਨਤਕ ਥਾਵਾਂ ਤੇ ਥੁੱਕਣ ਵਾਲੇ, ਦੁਕਾਨਾਂ ਤੇ ਭੀੜ ਜਮ੍ਹਾ ਕਰਨ ਵਾਲੇ, ਬਿਨਾ ਮਨਜ਼ੂਰੀ ਦੇ ਕੰਮ ਕਰਨ ਵਾਲੇ ਅਤੇ ਵਾਹਨਾਂ ਤੇ ਸਮਾਜਿਕ ਦੂਰੀ ਦੀ ਪਲਣਾ ਨਾ ਕਰਨ ਵਾਲੇ ਲੋਕਾਂ ਤੇ ਪੁਲਿਸ ਦੀ ਪਹਿਨੀ ਨਜ਼ਰ ਰਹੇਗੀ।

ਇਸ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਚ ਤੈਨਾਇਤ ਅਧਿਕਾਰੀ ਅਤੇ ਕਰਮਚਾਰੀ ਵੀ ਸਮਾਜਿਕ ਦੂਰੀ ਦੇ ਦਿਸ਼ਾਂ-ਨਿਰਦੇਸ਼ ਦੀ ਉਲੰਘਣਾ ਕਰ ਰਹੇ ਹਨ। ਜਿਸ ਕਾਰਨ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਅਧਿਕਾਰੀ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।