ਮੁਫ਼ਤਖੋਰ ਪੁਲਸੀਏ ਦੀ ਰੇਹੜੀ ਵਾਲਿਆਂ ਨੇ ਲਿਆਂਦੀ ਸ਼ਾਮਤ,ਸ਼ਰ੍ਹੇਆਮ ਬਜ਼ਾਰ 'ਚ ਕੀਤਾ ਜ਼ਲੀਲ

ਏਜੰਸੀ

ਖ਼ਬਰਾਂ, ਪੰਜਾਬ

ਜਿਸ ਦੀ ਰੇਹੜੀ ਫੜੀ ਵਾਲਿਆਂ ਨੇ ਮਿਲ ਕੇ ਵੀਡੀਓ ਬਣਾਉਣੀ...

Fazilka Viral Video Punjab India Constable

ਫਾਜ਼ਿਲਕਾ: ਇੱਕ ਪੁਲਿਸ ਮੁਲਾਜ਼ਮ ਵੱਲੋਂ ਰੇਹੜੀ ਫੜੀ ਵਾਲਿਆਂ ਤੋਂ ਹਰ ਰੋਜ਼ ਮੁਫ਼ਤ ਦੀ ਸਬਜ਼ੀ ਚੁੱਕਣ ਖ਼ਿਲਾਫ਼ ਇੱਕ ਦਿਨ ਰੇਹੜੀ ਫੜੀ ਵਾਲਿਆਂ ਦੀ ਅਣਖ ਜਾਗ ਪਈ ਅਤੇ ਉਹਨਾਂ ਇਸ ਦਾ ਵਿਰੋਧ ਕੀਤਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਸਾਫ ਤੌਰ ਤੇ  ਦਿਖਾਈ ਦੇ ਰਿਹਾ ਹੈ ਕਿ ਕਿਵੇਂ ਰੇਹੜੀ-ਫੜੀ  ਵਾਲਿਆਂ ਨੇ ਪੁਲਿਸ ਮੁਾਲਾਜ਼ਮ ਦਾ ਵਿਰੋਧ ਕੀਤਾ ਤੇ ਹਰ ਰੋਜ਼ ਫਲ ਸਬਜ਼ੀਆਂ ਚੁੱਕਣ 'ਤੇ ਉਸਨੂੰ ਖਰੀਆਂ -ਖਰੀਆਂ ਸੁਣਾਈਆਂ।

ਜਾਣਕਾਰੀ ਮੁਤਾਬਿਕ ਇਹ ਘਟਨਾ ਫਾਜ਼ਿਲਕਾ ਦੀ ਹੈ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਰੇਹੜੀ ਫੜੀ ਵਾਲੇ ਇਸ ਲਈ ਵਿਰੋਧ ਕਰ ਰਹੇ ਹਨ ਕਿ ਉਹ ਹਰ ਰੋਜ਼ ਉਨ੍ਹਾਂ ਤੋਂ ਮੁਫ਼ਤ ਸਬਜ਼ੀ ਚੁੱਕ ਕੇ ਲੈ ਜਾਂਦਾ ਹੈ, ਪ੍ਰੰਤੂ ਪੈਸੇ ਨਹੀਂ ਦਿੰਦਾ।

ਜਿਸ ਦੀ ਰੇਹੜੀ ਫੜੀ ਵਾਲਿਆਂ ਨੇ ਮਿਲ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਤੂੰ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਤਨਖਾਹ ਲੈਂਦਾ ਹੈ ਅਸੀਂ ਗਰੀਬ ਆਪਣੇ ਬੱਚਿਆਂ ਨੂੰ ਛੱਡ ਕੇ ਸਵੇਰੇ ਚਾਰ ਵਜੇ ਸਬਜ਼ੀ ਵੇਚਣ ਲਈ ਆਉਂਦੇ ਹਨ ਅਤੇ ਤੂੰ ਸਾਡੀ ਸਬਜ਼ੀ ਚੁੱਕ ਕੇ ਲੈ ਜਾਂਦਾ ਹੈ।

ਇਹ ਵੀਡੀਓ ਦੇਖਣ ਤੋਂ ਬਾਅਦ ਸਵਾਲ ਖੜ੍ਹਾ ਹੁੰਦਾ ਹੈ ਕਿ ਪੁਲਿਸ ਵਧੀਕੀ ਹਰ ਰੋਜ਼ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ। ਜਿਸ ਤਰ੍ਹਾਂ ਇਹ ਮੁਲਾਜ਼ਮ ਗਰੀਬ ਲੋਕਾਂ ਦੀ ਹਰ ਰੋਜ਼ ਛੋਟੇ ਰੂਪ ਵਿੱਚ ਲੁੱਟ ਕਰ ਰਿਹਾ ਹੈ। ਕਿ ਲੋਕ ਇਹਨਾਂ ਤੋਂ ਸੁਰੱਖਿਆ ਦੀ ਉਮੀਦ ਕਰਨਗੇ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।