ਰਾਹਤ ਦੀ ਖ਼ਬਰ, ਸ੍ਰੀ ਹਜ਼ੂਰ ਸਾਹਿਬ ਕੰਟੇਨਮੈਂਟ ਜੋਨ ਤੋਂ ਹੋਇਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਸੰਗਤ ਲਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਨਾਂਦੇੜ ਸਥਿਤ ਦੋ ਪ੍ਰਮੁੱਖ ਗੁਰਦੁਆਰਿਆਂ ਨੂੰ ਕੰਟੇਨਮੈਂਟ ਜੋਨ ਵਿਚੋਂ ਬਾਹਰ ਕੱਡਿਆ ਗਿਆ ਹੈ।

Photo

ਚੰਡੀਗੜ੍ਹ : ਸਿੱਖ ਸੰਗਤ ਲਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਨਾਂਦੇੜ ਸਥਿਤ ਦੋ ਪ੍ਰਮੁੱਖ ਗੁਰਦੁਆਰਿਆਂ ਨੂੰ ਕੰਟੇਨਮੈਂਟ ਜੋਨ ਵਿਚੋਂ ਬਾਹਰ ਕੱਡਿਆ ਗਿਆ ਹੈ। ਹੁਣ ਇੱਥੇ 20 ਦਿਨਾਂ ਤੋਂ ਇਕ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ । ਉੱਧਰ ਗੁਰਦੁਆਰਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਕੰਟਨਮੈਂਟ ਜ਼ੋਨ ਦੇ ਬਾਹਰ ਨਿਕਲਣ ਤੋਂ ਬਾਅਦ ਵੀ ਸਰਕਾਰ ਦੇ ਅਗਲੇ ਆਦੇਸ਼ਾਂ ਤੱਕ ਗੁਰਦੁਆਰਾ ਵਿਚ ਲੰਗਰ ਅਤੇ ਹਜ਼ੂਰ ਸਾਹਿਬ ਸ਼ਰਧਾਲੂਆਂ ਲਈ ਬੰਦ ਰੱਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਨਾਂਦੇੜ ਤੋਂ ਪੰਜਾਬ ਪਰਤੀ ਸੰਗਤ ਵਿਚ ਕਰੋਨਾ ਪੌਜਟਿਵ ਪਾਏ ਜਾਣ ਤੋਂ ਬਾਅਦ ਹਜ਼ੂਰ ਸਾਹਿਬ ਨੂੰ ਕੰਨਟੇਮੈਂਟ ਜੋਨ ਵਿਚ ਤਬਦੀਲ ਕਰ ਦਿੱਤਾ ਸੀ। ਨਾਂਦੇੜ ਦੇ ਗੁਰਦੁਆਰਾ ਤੋਂ ਪੰਜਾਬ ਪਰਤੇ 3500 ਸ਼ਰਧਾਲੂਆਂ ਵਿਚੋਂ 197 ਨੂੰ ਕਰੋਨਾ ਵਾਇਰਸ ਸੀ। ਉਧਰ ਨਾਂਦੇੜ ਦੇ ਕਲੈਕਟਰ ਵਿਪਿਨ ਇਟਾਂਕਰ ਨੇ ਦੱਸਿਆ, ਕਿ ਗੁਰਦੁਆਰਾ ਹਜ਼ੂਰ  ਸਾਹਿਬ ਅਤੇ ਗੁਰਦੁਆਰਾ ਲੰਗਰ ਸਾਹਿਬ ਹੁਣ ਕੰਟੇਨਮੈਂਟ ਜ਼ੋਨ ਨਹੀਂ ਹਨ।

ਪਿਛਲੇ 20 ਦਿਨਾਂ ਤੋਂ ਕੋਈ ਵੀ ਮਰੀਜ਼ ਨਹੀਂ ਮਿਲਿਆ ਹੈ। ਦੱਸ ਦੱਈਏ ਕਿ ਭਾਵੇਂ ਕਿ ਇਨ੍ਹਾਂ ਇਨ੍ਹਾਂ ਦੋਵੇਂ ਗੁਰਦੁਆਰਿਆਂ ਨੂੰ ਕੰਨਟੇਮੈਂਟ ਜੋਨ ਵਿਚੋਂ ਬਾਹਰ ਕਰ ਦਿੱਤਾ ਹੈ ਪਰ ਫਿਰ ਵੀ ਹਾਲੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਇਨ੍ਹਾਂ ਨੂੰ ਹਾਲੇ ਸੰਗਤ ਲਈ ਬੰਦ ਰੱਖਿਆ ਗਿਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।