''ਚੀਨੀ ਐਪ ਬੰਦ ਕਰ ਕੇ ਸ਼ਹਾਦਤਾਂ ਦਾ ਮੁੱਲ ਨਹੀਂ ਮੁੜਨਾ''

ਏਜੰਸੀ

ਖ਼ਬਰਾਂ, ਪੰਜਾਬ

ਅਜਿਹਾ ਕਰ ਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ...

Tanda Gurpreet Singh Aulakh Statement TikTok Ban

ਟਾਂਡਾ ਉੜਮੁੜ: ਚੀਨ ਅਤੇ ਭਾਰਤ ਵਿਚ ਸਰਹੱਦ ਤੇ ਝੜਪ ਹੋਣ ਤੋਂ ਬਾਅਦ ਦੋਵਾਂ ਵਿਚਕਾਰ ਤਣਾਅ ਦਾ ਮਾਹੌਲ ਬਣ ਚੁੱਕਾ ਹੈ। ਇਸ ਦੇ ਮੱਦੇਨਜ਼ਰ ਹਾਲ ਹੀ ਵਿਚ ਭਾਰਤ ਨੇ ਚੀਨ ਦੇ 59 ਐਪਸ ਤੇ ਭਾਰਤ ਵਿਚ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਕਈ ਅਜਿਹੀਆਂ ਚੀਜ਼ਾਂ ਵੀ ਹਨ ਜਿਹਨਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਗੁਰਪ੍ਰੀਤ ਔਲਖ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ।

ਇਸ ਤੇ ਉਹਨਾਂ ਨੇ ਕਈ ਸਵਾਲ ਵੀ ਖੜ੍ਹੇ ਕੀਤੇ ਤੇ ਕਈ ਸੁਝਾਅ ਵੀ ਰੱਖੇ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਚੀਨ ਨੂੰ ਕੋਈ ਫਰਕ ਨਹੀਂ ਪਵੇਗਾ। ਭਾਰਤ ਵਿਚ ਵਧੀਆ ਕੁਆਲਿਟੀ ਦੀ ਚੀਜ਼ 100 ’ਚ ਤੇ ਚੀਨ ਦੀ ਉਹੀ ਚੀਜ਼ 10 ਰੁਪਏ ਵਿਚ ਮਿਲਦੀ ਹੈ। ਜਦ ਭਾਰਤ ਦੀਆਂ ਚੀਜ਼ਾਂ ਦਾ ਰੇਟ ਇੰਨਾ ਜ਼ਿਆਦਾ ਹੈ ਤਾਂ ਕੀ ਲੋਕ ਚੀਨ ਦਾ ਸਮਾਨ ਲੈਣਾ ਬੰਦ ਕਰ ਦੇਣਗੇ?

ਜੇ ਭਾਰਤ ਦੀ ਹਾਲਤ ਸੁਧਾਰਨੀ ਹੈ ਤਾਂ ਪਹਿਲਾਂ ਮੈਨੋਫਕਚਿੰਗ ਕੌਸਟ ਘਟਾਉਣੀ ਪਵੇਗੀ। ਫ਼ੌਜੀਆਂ ਨੂੰ ਸਰਹੱਦ ਤੇ ਖਾਲ੍ਹੀ ਹੱਥ ਜੰਗ ਲਈ ਭੇਜ ਦਿੱਤਾ ਸਗੋਂ ਉੱਥੇ ਲੋੜ ਸੀ। ਪਰ ਇਹ ਐਪ ਬੰਦ ਕਰ ਕੇ ਕੁੱਝ ਨਹੀਂ ਹੋਣਾ। ਜਿਹੜੇ ਜਵਾਨ ਸ਼ਹੀਦ ਹੋ ਚੁੱਕੇ ਹਨ ਉਹਨਾਂ ਦੇ ਪਰਿਵਾਰਾਂ ਨੂੰ ਐਪ ਬੰਦ ਕਰ ਕੇ ਦਿਲਾਸਾ ਨਹੀਂ ਦਿੱਤਾ ਜਾ ਸਕਦਾ। ਉਹਨਾਂ ਨੂੰ ਖੁਸ਼ੀ ਤਾਂ ਹੀ ਹੋਵੇਗੀ ਜੇ ਭਾਰਤ ਵੀ ਸ਼ਹੀਦਾਂ ਦਾ ਬਦਲਾ ਲਵੇਗਾ।

ਅਜਿਹਾ ਕਰ ਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਜੇ ਗੱਲ ਕੀਤੀ ਜਾਵੇ ਲਾਕਡਾਊਨ ਦੀ ਤਾਂ ਲਾਕਡਾਊਨ ਵਿਚ ਵੀ ਟਿਕਟਾਕ ਨੇ ਹੀ ਲੋਕਾਂ ਨੂੰ ਅੰਦਰ ਰੱਖਿਆ ਸੀ। ਜੇ ਉਸ ਸਮੇਂ ਬੰਦ ਹੋ ਜਾਂਦੀ ਤਾਂ ਲੋਕਾਂ ਦੇ ਮਨੋਰੰਜਨ ਦਾ ਤਾਂ ਸਾਧਨ ਹੀ ਨਹੀਂ ਰਹਿਣਾ ਸੀ। ਜੇ ਕੁੱਝ ਬੰਦ ਕਰਨਾ ਹੀ ਸੀ ਤਾਂ ਉਹ ਸੀ ਚੀਨ ਦਾ ਸਮਾਨ। ਉਹ ਤਾਂ ਅਜੇ ਵੀ ਭਾਰਤ ਆ ਰਿਹਾ ਹੈ। ਜੇ ਨੂਰ ਦੀ ਪਹਿਚਾਣ ਹੋਈ ਸੀ ਤਾਂ ਉਹ ਵੀ ਟਿਕਟਾਕ ਕਰ ਕੇ ਹੀ ਹੋਈ ਸੀ ਤੇ ਇਸ ਦੀ ਬਦੌਲਤ ਹੀ ਉਸ ਦਾ ਅਪਣਾ ਘਰ ਬਣ ਰਿਹਾ ਸੀ।

ਅਜਿਹਾ ਕਰ ਕੇ ਸਰਕਾਰ ਚੀਨ ਨੂੰ ਸਗੋਂ ਅਪਣੇ ਹੀ ਲੋਕਾਂ ਨੂੰ ਮਾਰ ਰਹੀ ਹੈ। ਭਾਰਤ ਸਰਕਾਰ ਵੱਲੋਂ ਟਿਕਟਾਕ ਦੀ ਥਾਂ ਚਿੰਗਾੜੀ ਐਪ ਦਿੱਤੀ ਗਈ ਹੈ ਪਰ ਉਹ ਚਲਦੀ ਹੀ ਨਹੀਂ ਤੇ ਉਸ ਦੀ ਸਪੀਡ ਵੀ ਬਹੁਤ ਸਲੋਅ ਹੈ ਹੋਰ ਤੇ ਹੋਰ ਇਹ ਚਲਾਉਣੀ ਵੀ ਇੰਨੀ ਆਸਾਨ ਨਹੀਂ ਹੈ।

ਇਸ ਨਾਲ ਘਾਟਾ ਪੈਣਾ ਹੈ ਤਾਂ ਸਿਰਫ ਭਾਰਤ ਨੂੰ ਕਿਉਂ ਕਿ ਭਾਰਤ ਹੱਦੋਂ ਵੱਧ ਚੀਨ ਤੇ ਨਿਰਭਰ ਹੈ। ਨੌਜਵਾਨਾਂ ਦਾ ਵੀ ਇਹੀ ਕਹਿਣਾ ਹੈ ਕਿ ਐਪ ਬੰਦ ਕਰਨ ਨਾਲ ਨੌਜਵਾਨ ਪੀੜੀ ਜੋ ਕਿ ਅਪਣੇ ਭਵਿੱਖ ਬਾਰੇ ਸੋਚ ਰਹੀ ਸੀ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ।     

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।