ਦਰਦਨਾਕ ਹਾਦਸੇ 'ਚ ਪਤੀ ਪਤਨੀ ਦੀ ਹੋਈ ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਟਰੱਕ ਡਰਾਈਵਰ ਮੌਕੇ ਤੋਂ ਹੋਇਆ ਫਰਾਰ

photo

 

 ਪਟਿਆਲਾ: ਪਟਿਆਲਾ-ਚੀਕਾ ਰੋਡ ’ਤੇ ਪਿੰਡ ਪਹਾੜੀਪੁਰ ਨਜ਼ਦੀਕ ਟਰੱਕ ਤੇ ਮੋਟਰਸਾਈਕਲ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਪਟਿਆਲਾ 'ਚ ਕੰਬਾਇਨ ਤੇ ਕਾਰ ਦੀ ਆਪਸ 'ਚ ਹੋਈ ਟੱਕਰ, ਦੋ ਸਕੇ ਭਰਾਵਾਂ ਦੀ ਮੌਤ 

ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬਲਬੇੜਾ ਹਰਭਜਨ ਸਿੰਘ ਨੇ ਦਸਿਆ ਕਿ ਪਾਤੜਾਂ ਨੇੜੇ ਪਿੰਡ ਅਰਨੀ ਦੇ ਰਹਿਣ ਵਾਲੇ ਗੁਰਭੇਜ ਸਿੰਘ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਆਪਣੇ ਪੀ ਬੀ ਐੱਚ 4766 ਸਪਲੈਂਡਰ ਮੋਟਰਸਾਈਕਲ ’ਤੇ ਪਟਿਆਲਾ ਸਾਈਡ ਤੋਂ ਪਿੰਡ ਅਰਨੀ ਜਾ ਰਹੇ ਸਨ, ਜਦੋਂ ਇਹ ਪਿੰਡ ਪਹਾੜੀਪੁਰ ਕੋਲ ਪਹੁੰਚੇ ਤਾਂ ਅੱਗੇ ਤੋਂ ਆ ਰਹੇ ਟਰੱਕ ਨੰਬਰ ਪੀ ਬੀ 11 ਏ ਕਿਊ 8155 ਨੇ ਕੁਚਲ ਦਿਤਾ।

ਇਹ ਵੀ ਪੜ੍ਹੋ: ਪੀਟੀਸੀ ਦੇ ਦਾਅਵੇ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਪੂਰਾ ਸੱਚ  

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਉਹਨਾਂ ਨੇ ਹਾਦਸੇ ਦੇ ਸ਼ਿਕਾਰ ਪਤੀ-ਪਤਨੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿਤਾ। ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਟਰੱਕ ਡਰਾਈਵਰ ਫਰਾਰ ਹੋ ਗਿਆ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।