ਲੋਕ ਇਸ ਮੁੰਡੇ ਨੂੰ ਕਮਲਾ ਕਹਿੰਦੇ ਨੇ ਪਰ ਇਹ ਮੁੰਡਾ ਸੇਵਾ ਕਰਨ ਤੋਂ ਨਹੀਂ ਟਲਦਾ!

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਵਿਚ ਬਹੁਤ ਸਾਰੇ ਲੋਕ ਮੱਧ ਵਰਗ ਨਾਲ...

Sandeep Kumar Social Worker People Call Crazy Shy Away Serving

ਚੰਡੀਗੜ੍ਹ: ਸੜਕ ਤੇ ਅਕਸਰ ਆਲੀਸ਼ਾਨ ਗੱਡੀ ਵਿਚ ਬੈਠ ਕੇ ਲੰਘ ਜਾਣਾ ਆਸਾਨ ਹੁੰਦਾ ਹੈ ਪਰ ਉਹਨਾਂ ਆਲੀਸ਼ਾਨ ਗੱਡੀਆਂ ਵਿਚ ਚਲਦਾ ਏਸੀ ਇਹਨਾਂ ਝੁੱਗੀ ਵਾਲਿਆਂ ਦੇ ਚੋਂਦੇ ਪਸੀਨੇ ਤੇ ਉਸ ਪਸੀਨੇ ਵਿਚ ਮਿਲੇ ਦਰਦ ਨੂੰ ਮਹਿਸੂਸ ਨਹੀਂ ਹੋਣ ਦਿੰਦਾ। ਇਹਨਾਂ ਦੇ ਬੱਚੇ ਤੇ ਇਹਨਾਂ ਦੇ ਘਰ ਦੀਆਂ ਔਰਤਾਂ ਦੀਆਂ ਤਕਲੀਫਾਂ ਸ਼ਾਇਦ ਅਣਸੁਣੀਆਂ ਰਹਿ ਜਾਂਦੀਆਂ ਹਨ ਪਰ ਕਈ ਅਜਿਹੇ ਲੋਕ ਭਰੋਸਾ ਦਿਵਾਉਂਦੇ ਹਨ ਕਿ ਸਮਾਜ ਵਿਚ ਉਹ ਲੋਕ ਮੌਜੂਦ ਹਨ ਜੋ ਬੇਸਹਾਰਿਆਂ ਦੀ ਲੋੜ ਵੇਲੇ ਉਹਨਾਂ ਨਾਲ ਖੜੇ ਰਹਿਣਗੇ।

ਭਾਰਤ ਵਿਚ ਬਹੁਤ ਸਾਰੇ ਲੋਕ ਮੱਧ ਵਰਗ ਨਾਲ ਸਬੰਧਿਤ ਹਨ ਜਿਹਨਾਂ ਕੋਲ ਰੋਟੀ ਦਾ ਵੀ ਕੋਈ ਸਾਧਨ ਨਹੀਂ ਹੈ ਪਰ ਇਹਨਾਂ ਦੀ ਮਦਦ ਲਈ ਪ੍ਰਮਾਤਮਾ ਕਿਸੇ ਨਾ ਕਿਸੇ ਨੂੰ ਮਨੁੱਖੀ ਰੂਪ ਵਿਚ ਭੇਜ ਦਿੰਦਾ ਹੈ। ਅਜਿਹੇ ਹੀ ਸ਼ਖ਼ਸ ਜਿਹਨਾਂ ਦਾ ਨਾਮ ਸਨਦੀਪ ਕੁਮਾਰ ਹੈ ਜਿਸ ਨੂੰ ਲੋਕ ਪਾਗਲ ਕਹਿੰਦੇ ਹਨ ਪਰ ਉਹ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਲਗਨ ਨਾਲ ਲੋਕਾਂ ਦੀ ਸੇਵਾ ਵਿਚ ਰੁੱਝੇ ਰਹਿੰਦੇ ਹਨ।

ਸਨਦੀਪ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਇਸ ਕੰਮ ਦੀ ਲੋਕ ਪ੍ਰਸ਼ੰਸ਼ਾ ਕਰਦੇ ਹਨ ਪਰ ਜਦੋਂ ਉਹ ਉਹਨਾਂ ਨੂੰ ਕਹਿੰਦੇ ਹਨ ਕਿ ਉਹ ਉਹਨਾਂ ਨਾਲ ਇਸ ਕੰਮ ਵਿਚ ਸਾਥ ਦੇਣ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਉਹਨਾਂ ਕੋਲ ਇਹਨਾਂ ਫਾਲਤੂ ਕੰਮਾਂ ਲਈ ਸਮਾਂ ਨਹੀਂ ਹੈ। ਉਹ ਜਦੋਂ ਤੋਂ ਇਸ ਕੰਮ ਵਿਚ ਪਏ ਹਨ ਉਦੋਂ ਤੋਂ ਹੀ ਉਹਨਾਂ ਨੂੰ ਕਦੇ ਵੀ ਆਲਸ ਨਹੀਂ ਆਇਆ ਕਿ ਉਹ ਪਿੱਛੇ ਹਟ ਜਾਣ ਸਗੋਂ ਰੋਜ਼ ਸੇਵਾ ਕਰ ਕੇ ਉਹਨਾਂ ਨੂੰ ਇਕ ਵੱਖਰਾ ਹੀ ਉਤਸ਼ਾਹ ਮਿਲਦਾ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਲੜਕੀਆਂ ਦੇ ਪੈਡਸ ਤੇ ਸਟੱਡੀ ਕੀਤੀ ਤੇ ਉਹਨਾਂ ਨੂੰ ਪੈਡਸ ਮੁਹੱਈਆ ਕਰਵਾਏ। ਕੁੱਝ ਲੋਕ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਤਰਸ ਖਾਣ ਦਾ ਦਿਖਾਵਾ ਹੀ ਕਰਦੇ ਹਨ ਪਰ ਕੁੱਝ ਲੋਕ ਜ਼ਮੀਨੀ ਪੱਧਰ ਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਹਨ ਤੇ ਸਨਦੀਪ ਉਹਨਾਂ ਵਿਚੋਂ ਇਕ ਹੈ। ਇਸ ਲਈ ਇਹਨਾਂ ਲੋਕਾਂ ਦੀ ਤਾਰੀਫ਼ ਕਰਨੀ ਵੀ ਬਣਦੀ ਜੋ ਕਿ ਲੋਕਾਂ ਲਈ ਜਿਊਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।