ਵੀਡੀਓ ਦੇਖ ਉਡ ਜਾਣਗੇ ਹੋਸ਼, ਘਰਾਂ 'ਚ ਵਰਤੀ ਜਾਣ ਵਾਲੀ ਇਸ ਚੀਜ਼ ਨੂੰ ਲੈ ਕੇ ਹੋਇਆ ਪਰਦਾਫ਼ਾਸ਼!

ਏਜੰਸੀ

ਖ਼ਬਰਾਂ, ਪੰਜਾਬ

ਐਕਸਪਾਇਰੀ ਡੇਟ ਬਦਲ ਕੇ ਵੇਚਿਆ ਜਾ ਰਿਹਾ ਹੈ ਸਾਬਣ

Social Media Exposing Big Scam Product Expiry Date Change

ਚੰਡੀਗੜ੍ਹ: ਕਿਤੇ ਤੁਸੀਂ ਤਾਂ ਨਹੀਂ 3 ਸਾਲ ਪੁਰਾਣੇ ਖਰਾਬ ਸਾਬਣ ਇਸਤੇਮਾਲ ਕਰ ਰਹੇ ਪਰ ਤੁਹਾਡੇ ਮਨ ਵਿਚ ਹਮੇਸ਼ਾਂ ਇਹੀ ਕਹੇਗਾ ਕਿ ਅਸੀਂ ਤਾਂ ਜੀ ਐਕਸਪਾਈਰੀ ਡੇਟ ਦੇਖਣ ਤੋਂ ਬਾਅਦ ਹੀ ਸਾਬਣ ਜਾ ਹੋਰ ਪ੍ਰੋਡਕਟ ਖਰੀਦਦੇ ਹਾਂ।

ਗੱਲ ਜੇਕਰ ਡਿਟੋਲ ਸਾਬਣ ਦੀ ਆ ਜਾਵੇ ਫਿਰ ਤਾਂ ਅਸੀਂ ਅੱਖਾਂ ਬੰਦ ਕਰ ਕੇ ਹੀ ਇਨਾਂ ਤੇ ਭਰੋਸਾ ਕਰ ਲੈਂਦੇ ਹਾਂ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਤੁਹਾਡੇ ਮੰਨ ਵਿਚ ਡਿਟੋਲ ਸਾਬਣ ਤੋਂ ਹੀ ਨਹੀਂ ਬਲਕਿ ਕਿਸੇ ਵੀ ਪ੍ਰੋਡਕਟ ਤੇ ਲੱਗੇ ਐਕਸਪਾਇਰੀ ਡੇਟ ਵਾਲੇ ਟੈਗ ਤੋਂ ਵਿਸ਼ਵਾਸ ਖਤਮ ਕਰ ਦੇਵੇਗੀ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਕਸਪਾਈਰ ਭਾਵ ਖਰਾਬ ਹੋਏ ਸਾਬਣ ਨੂੰ ਡੇਟ ਬਦਲ ਕੇ ਮਾਰਕਿਟ ਵਿਚ ਭੇਜਿਅ ਜਾ ਰਿਹਾ ਹੈ ਤੇ ਲੋਕਾਂ ਨਾਲ ਧੋਖਾ ਕਮਾਇਆ ਜਾ ਰਿਹਾ। ਇਹੀ ਸਾਬਣ ਫਿਰ ਸਾਡੇ ਤੁਹਾਡੇ ਤੱਕ ਪਹੁੰਚਦੇ ਹਨ। ਸੋ ਵੀਡੀਓ ਦੇਖ ਕੇ ਤੁਹਾਡੇ ਹੋਸ਼ ਤਾਂ ਜ਼ੁਰੂਰ ਉਡ ਜਾਣਗੇ। ਜਨਾਬ ਹੋਸ਼ ਉੱਡਣ ਵੀ ਕਿਊਂ ਨਾ ਆਖਿਰ ਜਿਸ ਪ੍ਰੋਡਕਟ 'ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ ਜਦੋਂ ਉਸੇ ਦਾ ਘਿਨੋਣਾ ਸੱਚ ਸਾਹਮਣੇ ਆ ਜਾਵੇ।

ਵੀਡੀਓ ਵਿਚ ਨਾਲ ਖੜੀ ਪੁਲਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਵੀਡੀਓ ਉਸ ਮੌਕੇ ਦੀ ਹੋਵੇਗੀ ਜਦੋਂ ਪੁਲਿਸ ਨੇ ਇਸ ਗੋਰਖਧੰਦੇ ਵਾਲੀ ਥਾਂ 'ਤੇ ਰੇਡ ਕੀਤੀ। ਬਹਿਰਾਹਾਲ ਵੀਡੀਓ ਕਿੱਥੋ ਦੀ ਹੈ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਵੀਡੀਓ ਨੇ ਲੋਕਾਂ ਦੇ ਮੰਨ ਵਿਚ ਵੱਡੇ ਵੱਡੇ ਪ੍ਰੋਡਕਟ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।