ਕਿਸਾਨਾਂ ਨੇ ਰੋਕਿਆ ਬਿਕਰਮ ਮਜੀਠੀਆ ਦਾ ਕਾਫਲਾ, ਦਿਖਾਈਆਂ ਕਾਲੀਆਂ ਝੰਡੀਆਂ
ਬਟਾਲਾ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ।
ਗੁਰਦਾਸਪੁਰ: ਬਟਾਲਾ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਬਿਕਰਮ ਮਜੀਠੀਆ ਦੀ ਗੱਡੀ ਨੂੰ ਘੇਰਾ ਪਾਇਆ ਅਤੇ ਕਾਲੀਆਂ ਝੰਡੀਆਂ ਦਿਖਾਈਆਂ। ਹਾਲਾਂਕਿ ਪੁਲਿਸ ਨੇ ਸਖ਼ਤ ਸੁਰੱਖਿਆ ਹੇਠ ਕਿਸਾਨਾਂ ਨੂੰ ਪਾਸੇ ਕਰਕੇ ਮਜੀਠੀਆ ਨੂੰ ਉੱਥੋਂ ਕੱਢਿਆ।
ਹੋਰ ਪੜ੍ਹੋ: ਦੇਸੀ ਘਿਉ ਨਾਲ ਬਣਿਆ ਪੌਸ਼ਟਿਕ ਖਾਣਾ ਸਿਰਫ 5 ਰੁਪਏ 'ਚ, ਪਟਿਆਲਾ ਜਾਓ ਤਾਂ ਜ਼ਰੂਰ ਪਹੁੰਚੋ
ਇਸ ਮੌਕੇ ਬਿਕਰਮ ਮਜੀਠੀਆ ਹੱਥ ਜੋੜ ਕੇ ਗੱਡੀ ਵਿਚ ਬੈਠੇ ਰਹੇ ਜਦਕਿ ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਉਹਨਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰੀ ਗਿਣਤੀ ਵਿਚ ਕਿਸਾਨ ਅਤੇ ਸਥਾਨਕ ਲੋਕ ਮੌਜੂਦ ਸਨ।
ਹੋਰ ਪੜ੍ਹੋ: ਨਵੀਨੀਕਰਨ ਦੇ ਨਾਂਅ ’ਤੇ ਜਲ੍ਹਿਆਂਵਾਲਾ ਬਾਗ਼ ਦੀ ਵਿਰਾਸਤ ਨਾਲ ਛੇੜਛਾੜ! ਜਾਣੋ ਕੀ ਕੁਝ ਬਦਲਿਆ?
ਦਰਅਸਲ ਬਿਕਰਮ ਮਜੀਠੀਆ ਸ੍ਰੀ ਹਰਗੋਬਿੰਦਪੁਰ ਵਿਖੇ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦੇ ਸਾਬਕਾ ਕਾਂਗਰਸੀ ਪ੍ਰਧਾਨ ਹਰਜੀਤ ਭੱਲਾ ਅਤੇ ਉਹਨਾਂ ਦੇ ਸਮਰਥਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਵਾਉਣ ਲਈ ਪਹੁੰਚੇ ਹੋਏ ਸਨ। ਇੱਥੇ ਸਥਾਨਕ ਲੋਕਾਂ ਨੇ ਉਹਨਾਂ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ।