1 ਨਵੰਬਰ ਨੂੰ ਕਾਲੇ ਦਿਵਸ ਵਜੋਂ ਮਨਾਉਣ ਲਈ ਕਈ ਥਾਵਾਂ ਹੋਈਆਂ ਬੈਠਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਪ੍ਰਸ਼ਾਸਨ ਅਤੇ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਕੋਲੋਂ ਮਿਲੇ ਲਾਰਿਆਂ ਤੇ ਝੂਠੇ ਵਾਅਦਿਆਂ ਤੋਂ ਰੋਸੇ 'ਚ ਆਏ ਚੰਡੀਗੜ੍ਹ ਪੰਜਾਬੀ ਮੰਚ ਨੇ ਐਲਾਨ ਕੀਤਾ ਹੋਇਆ...

Punjabi Manch

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਅਤੇ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਕੋਲੋਂ ਮਿਲੇ ਲਾਰਿਆਂ ਤੇ ਝੂਠੇ ਵਾਅਦਿਆਂ ਤੋਂ ਰੋਸੇ 'ਚ ਆਏ ਚੰਡੀਗੜ੍ਹ ਪੰਜਾਬੀ ਮੰਚ ਨੇ ਐਲਾਨ ਕੀਤਾ ਹੋਇਆ ਹੈ ਕਿ ਅਸੀਂ ਆਪਣੇ ਸਮੂਹ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਚੰਡੀਗੜ੍ਹ ਦੇ ਸਥਾਪਨਾ ਦਿਵਸ 1 ਨਵੰਬਰ ਵਾਲੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਵਾਂਗੇ। ਇਸੇ ਸਬੰਧ ਵਿਚ ਚੰਡੀਗੜ੍ਹ ਦੇ ਸੈਕਟਰਾਂ, ਗੁਰਦੁਆਰਿਆਂ ਤੇ ਪਿੰਡਾਂ ਵਿਚ ਮੀਟਿੰਗਾਂ ਦਾ ਦੌਰ ਜਾਰੀ ਹੈ। 

ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਵੱਡੀ ਸਹਿਯੋਗੀ ਸੰਸਥਾ ਪੇਂਡੂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਪਿੰਡ ਖੁੱਡਾ ਜੱਸੂ, ਲਹੌਰਾ, ਡੱਡੂਮਾਜਰਾ ਅਤੇ ਬਡਹੇੜੀ ਵਿਚ ਲੜੀਵਾਰ ਹੋਈਆਂ ਬੈਠਕਾਂ ਵਿਚ ਭਰਵੀਂ ਗਿਣਤੀ ਦਰਜ ਹੋਈ ਤੇ ਸਮੂਹ ਪਿੰਡਾਂ ਨੇ ਐਲਾਨ ਕੀਤਾ ਕਿ ਉਹ 1 ਨਵੰਬਰ ਨੂੰ ਕਾਲੇ ਦਿਵਸ ਵਜੋਂ ਮਨਾਏ ਜਾਣ ਵੇਲੇ ਕੱਢੀ ਜਾਣ ਵਾਲੀ ਰੋਸ ਰੈਲੀ ਵਿਚ ਦੋ-ਦੋ ਬੱਸਾਂ ਭਰ ਕੇ ਪਿੰਡਾਂ ਤੋਂ ਲਿਆਉਣਗੇ।

ਜ਼ਿਕਰਯੋਗ ਹੈ ਕਿ ਪਿੰਡ ਖੁੱਡਾ ਜੱਸੂ ਤੇ ਲਹੌਰ ਵਿਚ ਮੀਟਿੰਗ ਦਾ ਪ੍ਰਬੰਧ ਬਾਬਾ ਬਲਦੇਵ ਸਿੰਘ ਅਤੇ ਪੰਚ ਪ੍ਰੀਤਮ ਪਾਲ ਸਿੰਘ ਵੱਲੋਂ ਕੀਤਾ ਗਿਆ ਜਿਸ ਵਿਚ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਗੁਰਪ੍ਰੀਤ ਸਿੰਘ ਸੋਮਲ, ਲਹੌਰਾ ਦੇ ਸਰਪੰਚ ਰਕੇਸ਼ ਸ਼ਰਮਾ ਤੇ ਹਰਬੰਸ ਸਿੰਘ ਸਣੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਬੈਠਕ 'ਚ ਸ਼ਾਮਲ ਹੋ ਕੇ 1 ਨਵੰਬਰ ਦੇ ਸੰਘਰਸ਼ ਵਿਚ ਸ਼ਾਮਲ ਹੋਣ