ਜਲੰਧਰ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਚੜੇ ਪੁਲਿਸ ਅੜਿੱਕੇ

ਏਜੰਸੀ

ਖ਼ਬਰਾਂ, ਪੰਜਾਬ

ਇਹਨਾਂ ਦੀ ਪਹਿਚਾਣ ਮਨਿੰਦਰ ਸਿੰਘ ਵਾਸੀ ਹਰਨਾਮਦਾਸ ਪੁਰਾ ਅਤੇ ਕਮਲਜਤਿ ਸਿੰਘ ਵਾਸੀ ਹਰਨਾਮਦਾਸਪੁਰਾ ਵਜੋਂ ਕੀਤੀ ਗਈ ਹੈ।

Punjab Police Peoples arrested

ਜਲੰਧਰ: ਪੰਜਾਬ ’ਚ ਲੁੱਟ ਖੋਹ, ਨਸ਼ੇ ਕਰਨ ਅਤੇ ਵੇਚਣ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ। ਜਲੰਧਰ ‘ਚ ਥਾਣਾ ਡਵੀਜਨ ਚਾਰ ਦੀ ਪੁਲਿਸ ਨੇ ਲੁੱਟ ਖੌਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਉਹਨਾਂ ਕੋਲੋਂ 50 ਗ੍ਰਾਮ ਨਸ਼ੀਲਾ ਪਾਉਡਰ ਅਤੇ ਇੱਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਹੈ। ਇਸ ਮਾਮਲੇ ਬਾਰੇ ਏਐਸਆਈ ਕਮਲਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਿਵਕ ਹਸਪਤਾਲ ਦੇ ਪਿੱਛੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ,

 

ਇਹਨਾਂ ਦੀ ਪਹਿਚਾਣ ਮਨਿੰਦਰ ਸਿੰਘ ਵਾਸੀ ਹਰਨਾਮਦਾਸ ਪੁਰਾ ਅਤੇ ਕਮਲਜਤਿ ਸਿੰਘ ਵਾਸੀ ਹਰਨਾਮਦਾਸਪੁਰਾ ਵਜੋਂ ਕੀਤੀ ਗਈ ਹੈ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਸ਼ਹਿਰ ਦੇ ਕਈ ਇਲਾਕਿਆਂ ‘ਚ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ, ਮਨਿੰਦਰ ਤੇ ਵੱਖ ਵੱਖ ਥਾਣਿਆਂ ‘ਚ ਪਹਿਲਾਂ ਹੀ 14 ਮਾਮਲੇ ਦਰਜ ਹਨ। ਇਹਨਾਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

 

ਦਸ ਦਈਏ ਕਿ ਜਲੰਧਰ ਦੇ ਥਾਣਾ ਕਰਤਾਰਪੁਰ ਅਤੇ ਸੀਆਈਏ ਦਿਹਾਤੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਦਿਆਲਪੁਰ ਕੋਆਪਰੇਟਿਵ ਸੁਸਾਇਟੀ ਦੇ ਕੈਸ਼ੀਅਰ ਤੋਂ ਸਾਢੇ ਤਿੰਨ ਲੱਖ ਲੁੱਟਣ ਵਾਲੇ ਲੁਟੇਰੇ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਲੁਟੇਰੇ ਤੋਂ 3 ਲੱਖ 24 ਹਜ਼ਾਰ 500 ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਕੈਸ਼ ਵੈਨ ਲੁੱਟਣ ਅਤੇ 307 ਦੇ ਮਾਮਲੇ ਵਿਚ ਦੋ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਵੱਲੋਂ ਇਹਨਾਂ ਦੋਵਾਂ ਮੁਲਜ਼ਮਾਂ ਤੋਂ ਇਕ 12 ਬੋਰ ਦੀ ਪਿਸਤੌਲ, 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਛਗਿੱਛ ਕਰਨ ਤੇ ਉਹਨਾਂ ਦਸਿਆ ਕਿ ਉਹਨਾਂ ਨੇ 3.50 ਲੱਖ ਦੀ ਨਕਦੀ ਖੋਹੀ ਸੀ। ਬਾਕੀ ਦੇ ਤਿੰਨ ਲੱਖ ਰੁਪਏ ਮੁਲਜ਼ਮ ਨੇ ਘਰ ਦੀ ਰਸੋਈ ਵਿਚ ਲੁਕਾਏ ਸਨ ਜੋ ਕਿ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।