ਸ਼ੈਲਰ ਨੂੰ ਅਚਾਨਕ ਲੱਗੀ ਅੱਗ, 200 ਬੋਰੀ ਝੋਨਾ ਸੜਿਆ

ਏਜੰਸੀ

ਖ਼ਬਰਾਂ, ਪੰਜਾਬ

ਨਡਾਲਾ ਬੇਗੋਵਾਲ ਸੜਕ 'ਤੇ ਸਥਿਤ ਸ਼ੈਲਰ 'ਚ ਅੱਗ

Paddy Fire

ਬੇਗੋਵਾਲ: ਨਡਾਲਾ ਬੇਗੋਵਾਲ ਸੜਕ ਤੇ ਸਥਿਤ ਐਸ ਕੇ ਟਰੇਡਰਜ ਕੰਪਨੀ ਇਬਰਾਹੀਮਵਾਲ ਦੇ ਸ਼ੈਲਰ ਤੇ ਅਚਾਨਕ ਅੱਗ ਭੜਕ ਜਾਣ ਕਾਰਨ 200 ਬੋਰੀ ਝੋਨਾ ਸੜ ਗਿਆ ਤੇ ਮਸ਼ੀਨਰੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇਸ ਸਬੰਧੀ ਸੈਲਰ ਮਾਲਕ ਦਿਆਲ ਚੰਦ ਅਰੋੜਾ ਨੇ ਦੱਸਿਆ ਕਿ ਸਵੇਰੇ ਤੜਕੇ ਕਰੀਬ ਪੌਣੇ 5 ਵਜੇ ਵਰਕਰਾਂ ਨੇ ਫੋਨ ਕਰਕੇ ਅੱਗ ਲੱਗਣ ਦੀ ਸੂਚਨਾਂ ਉਹਨਾਂ ਨੂੰ ਦਿੱਤੀ।

ਉਹਨਾਂ ਆ ਕੇ ਵੇਖਿਆ ਕਿ ਕਰੀਬ 60 ਫੁੱਟ ਉੱਚੇ ਝੋਨਾਂ ਸਕਾਉਣ ਵਾਲੇ ਬਰਨਰ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਹਨਾਂ ਦਸਿਆ ਕਿ ਸੂਚਨਾ ਮਿਲਣ ਤੇ ਉਹ ਉੱਥੇ ਪਹੁੰਚੇ ਅਤੇ ਉਹਨਾਂ ਨੇ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਕਰਵਾਇਆ। ਇਸ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਉਹਨਾਂ ਦਸਿਆ ਕਿ ਅੱਗ ਲੱਗਣ ਦਾ ਕਾਰਨ ਸੀ ਕਿ ਇਸ ਵਿਚ ਇਕ ਗਰਮ ਭਾਫ ਵਾਲੀ ਮਸ਼ੀਨ ਹੁੰਦੀ ਹੈ ਜਿਸ ਨਾਲ ਝੋਨਾ ਸੁਕਾਇਆ ਜਾਂਦਾ ਹੈ।

ਭਾਫ ਇਕ ਹੀ ਥਾਂ ਤੇ ਲਗਾਤਾਰ ਵੱਜਦੀ ਰਹੀ ਤੇ ਇਸ ਨਾਲ ਉਹ ਜ਼ਿਆਦਾ ਗਰਮ ਹੋ ਗਿਆ ਜਿਸ ਕਾਰਨ ਅੱਗ ਲੱਗ ਗਈ। ਇਸ ਇਸ ਸਬੰਧੀ ਸੂਚਨਾਂ ਮਿਲਣ ਤੇ ਚੌਕੀ ਇੰਚਾਰਜ ਨਡਾਲਾ ਪਰਮਜੀਤ ਸਿੰਘ, ਫੁਲਵਾੜੀ ਟੀਮ ਨਡਾਲਾ ਏਕਨੂਰ ਸੇਵਾ ਸੁਸਾਇਟੀ ਦੇ ਫਾਇਰ ਬਰਗੇਡ ਸਮੇਂਤ ਘਟਨਾ ਸਥਾਨ ਤੇ ਪੁੱਜੇ ਅਤੇ ਬਚਾਅ ਕਾਰਜ ਅਰੰਭ ਕਰ ਦਿੱਤੇ। ਕਪੂਰਥਲਾ ਤੋ ਆਈ ਫਾਇਰ ਬਰਗੇਡ ਦੀ ਮੱਦਦ ਨਾਲ ਜਲਦੀ ਅੱਗ ਤੇ ਕਾਬੂ ਪਾ ਲਿਆ ਗਿਆ।

ਅੱਗ ਤੇ ਕਾਬੂ ਪਾਉਣ ਲਈ ਫੁਲਵਾੜੀ ਟੀਮ ਦੇ ਮੈਬਰਾਂ ਪੰਡਤ ਗੋਪੀ ਰਾਮ, ਖੁਸ਼ਵੰਤ ਸਿੰਘ, ਸੁਖਮਿੰਦਰ ਸਿੰਘ , ਆਦਿ ਨੇ ਅਹਿਮ ਯੋਗਦਾਨ ਪਾਇਆ। ਉਹਨਾਂ ਅੱਗੇ ਦਸਿਆ ਕਿ ਅੱਗ ਤੇ ਟਾਈਮ ਸਿਰ ਕਾਬੂ ਪਾ ਲਿਆ ਗਿਆ ਜਿਸ ਕਰ ਕੇ ਨੁਕਸਾਨ ਹੋਣ ਤੋਂ ਬਚ ਗਿਆ। ਇਸ ਸੈਲਰ ਦੇ ਆਲੇ ਦੁਆਲੇ ਵੀ ਝੋਨਾ ਲੱਗਿਆ ਹੋਇਆ ਹੈ ਜੇ ਇਸ ਤੇ ਟਾਈਮ ਤੇ ਕਾਬੂ ਨਹੀਂ ਪਾਇਆ ਜਾਂਦਾ ਤਾਂ ਆਲੇ ਦੁਆਲੇ ਵੀ ਨੁਕਸਾਨ ਹੋ ਸਕਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।