ਕੀ ਅਜਿਹੇ ਸਕੂਲ 'ਚ ਹੋ ਸਕਦੀ ਹੈ ਬੱਚਿਆਂ ਦੀ ਪੜ੍ਹਾਈ ਮੁਕੰਮਲ?

ਏਜੰਸੀ

ਖ਼ਬਰਾਂ, ਪੰਜਾਬ

ਇਸ ਸਰਕਾਰੀ ਸਕੂਲ ਦੀ ਹਾਲਤ ਯਤੀਮ ਬੱਚਿਆਂ ਵਰਗੀ

Transformer front of the school

ਅੰਮ੍ਰਿਤਸਰ ਸ਼ਹਿਰ ਦੇ ਧੁਰ ਅੰਦਰ ਸਥਿਤ ਚੌਕ ਲਛਮਣਸਰ ਵਿਚ ਸਰਕਾਰੀ ਸਕੂਲ ਦੀ ਹਾਲਤ ਇਸ ਵਕਤ ਯਤੀਮ ਬੱਚਿਆਂ ਵਰਗੀ ਹੋ ਚੁੱਕੀ ਹੈ। ਇਸ ਸਕੂਲ ਵਿਚ ਤਕਰੀਬਨ ਪੰਜ ਸੌ ਬੱਚੇ ਪੜ੍ਹਦੇ ਹਨ ਅਤੇ ਇਸ ਸਕੂਲ ਦੀ ਇਮਾਰਤ ਦੇ ਬਿਲਕੁਲ ਬਾਹਰ ਬਿਜਲੀ ਬੋਰਡ ਦੇ ਵੱਡੇ ਵੱਡੇ ਟਰਾਂਸਫਾਰਮਰ ਮਰਦਾਂ ਦੇ ਯੂਰੀਨਲ ਅਤੇ ਇਸ ਨਾਲ ਗੰਦਗੀ ਦੇ ਢੇਰ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

ਸਕੂਲ ਦੇ ਵੱਖ ਵੱਖ ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਅਸੀਂ ਕਈ ਵਾਰ ਬਿਜਲੀ ਬੋਰਡ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਬਾਰੇ ਲਿਖ ਚੁੱਕੇ ਹਾਂ ਕਿ ਇਸ ਜਗ੍ਹਾ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਕੂਲ ਦੀ ਹਾਲਤ ਦੇਖ ਬੱਚਿਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਦੀ ਤਸਵੀਰ ਅੱਖਾਂ ਸਾਹਮਣੇ ਬਿਲਕੁਲ ਸਾਫ ਹੋ ਜਾਂਦੀ ਹੈ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਇਹ ਸ਼ਿਕਾਇਤ ਪਹੁੰਚਦੀ ਹੈ ਜਾਂ ਨਹੀਂ ?

ਦਸ ਦਈਏ ਕਿ ਸਕੂਲ ਦੀ ਇਮਾਰਤ ਦੇ ਬਾਹਰ ਬਿਜਲੀ ਬੋਰਡ ਦੇ ਟਰਾਂਸਫਾਰਮਰ ਲੱਗੇ ਹੋਏ ਹਨ। ਇਹਨਾਂ ਦੀ ਕੋਈ ਸੁਰੱਖਿਆ ਨਹੀਂ ਹੈ। ਪਿੰਡ ਦੇ ਨਿਵਾਸੀਆਂ ਨੇ ਦਸਿਆ ਕਿ ਉਹਨਾਂ ਨੇ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਨਾਲ ਬੱਚਿਆਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ ਕਿਉਂ ਕਿ ਇਸ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਉਮਰ 10 ਤੋਂ 16 ਸਾਲ ਤੱਕ ਹੈ।

ਪਿੰਡ ਨਿਵਾਸੀ ਇਸ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਬਹੁਤ ਕਿਹਾ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉਹ ਵੀ ਇਸ ਪ੍ਰਤੀ ਅਣਗਿਹਲੀ ਵਰਤ ਰਹੇ ਹਨ। ਉਹਨਾਂ ਅੱਗੇ ਦਸਿਆ ਕਿ ਉਹਨਾਂ ਦੇ ਸਕੂਲ ਵਿਚ ਵੀ ਮੁਰੰਮਤ ਠੀਕ ਢੰਗ ਦੀ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।