ਭਾਜਪਾ ਮੰਨ ਲਵੇ ਕਿ ਉਹ ਕਿਸਾਨਾਂ ਤੋਂ ਬਹੁਤ ਬੁਰੀ ਤਰ੍ਹਾਂ ਹਾਰ ਗਈ : ਬ੍ਰਹਮਪੁਰਾ
ਕਿਹਾ,ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਆਰਥਕ ਤੌਰ ’ਤੇ ਝੰਬੇ ਗਏ ਬਹੁ ਗਿਣਤੀ ਭਾਰਤੀ
Ranjit singh
ਤਰਨ ਤਾਰਨ:ਅਜੀਤ ਘਰਿਆਲਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਭਾਜਪਾ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਵੱਡੇ ਸਨਅਤੀ ਘਰਾਣਿਆਂ ਵਾਂਗ ਕਿਸਾਨ ਪ੍ਰਫ਼ੁੱਲਤ ਕਰਨ ਵਾਸਤੇ ਕੋਈ ਠੋਸ ਖੇਤੀ ਨੀਤੀ ਬਣਾਈ ਜਾਂਦੀ ਤਾਂ ਅੱਜ ਦੇਸ਼ ਦਾ ਅੰਨਦਾਤਾ ਵੀ ਖ਼ੁਸ਼ਹਾਲ ਹੁੰਦਾ ਪਰ ਸਰਕਾਰਾਂ ਨੇ ਸਰਮਾਏਦਾਰਾਂ ਨੂੰ ਅਥਾਹ ਸਹੂਲਤਾਂ ਸਨਅਤੀ ਵਿਕਾਸ ਲਈ ਦਿਤੀਆਂ ਤੇ ਕਿਸਾਨ ਨੂੰ ਕਰਜ਼ੇ ’ਚ ਡੁੱਬਣ ਲਈ ਮਜ਼ਬੂਰ ਕੀਤਾ।