ਬੁਢਾਪਾ ਪੈਨਸ਼ਨ ਨੂੰ ਲੈ ਕੇ ਸਖ਼ਤੀ: 3 ਮਹੀਨਿਆਂ ਤੱਕ ਬੈਂਕ ’ਚੋਂ ਪੈਨਸ਼ਨ ਨਹੀਂ ਕਢਵਾਈ ਤਾਂ ਹੋਵੇਗੀ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ 3 ਮਹੀਨਿਆਂ ਤੱਕ ਬੈਂਕ ਵਿਚੋਂ ਪੈਨਸ਼ਨ ਨਹੀਂ ਕਰਢਵਾਈ ਤਾਂ ਇਹ ਵਾਪਸ ਚਲੀ ਜਾਵੇਗੀ।

Image for representation purpose only

 

ਚੰਡੀਗੜ੍ਹ: ਪਿਛਲੀਆਂ ਸਰਕਾਰਾਂ ਦੌਰਾਨ ਹੋਏ ਘੁਟਾਲਿਆਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਸਖ਼ਤ ਹੋ ਗਈ ਹੈ। ਸਰਕਾਰ ਨੇ ਹੁਣ ਬੁਢਾਪਾ ਪੈਨਸ਼ਨ ਨੂੰ ਲੈ ਕੇ ਨਿਯਮਾਂ ਵਿਚ ਸਖ਼ਤੀ ਕਰ ਦਿੱਤੀ ਹੈ। ਹੁਣ ਜੇਕਰ 3 ਮਹੀਨਿਆਂ ਤੱਕ ਬੈਂਕ ਵਿਚੋਂ ਪੈਨਸ਼ਨ ਨਹੀਂ ਕਰਢਵਾਈ ਤਾਂ ਇਹ ਵਾਪਸ ਚਲੀ ਜਾਵੇਗੀ।

ਇਹ ਵੀ ਪੜ੍ਹੋ: ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਵਿਸ਼ੇਸ਼ ਦੂਤ ਕੀਤਾ ਨਿਯੁਕਤ, ਰਮੇਸ਼ ਸਿੰਘ ਅਰੋੜਾ ਨੂੰ ਸੌਂਪੀ ਜ਼ਿੰਮੇਵਾਰੀ

ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਰਨ ਦੱਸਣਾ ਹੋਵੇਗਾ ਕਿ ਤੁਸੀਂ 3 ਮਹੀਨਿਆਂ ਦੌਰਾਨ ਪੈਨਸ਼ਨ ਕਿਉਂ ਨਹੀਂ ਕਢਵਾਈ। ਜੁਆਇੰਟ ਡਾਇਰੈਕਟਰ (ਪੈਨਸ਼ਨ) ਚਰਨਜੀਤ ਸਿੰਘ ਮਾਨ ਨੇ ਕਿਹਾ ਕਿ ਹਰ ਮਹੀਨੇ ਰਿਪੋਰਟ ਤਿਆਰ ਹੋਵੇਗੀ ਤਾਂ ਕਿ ਪਤਾ ਚੱਲ ਸਕੇ ਕਿ ਪੈਨਸ਼ਨਰ ਨੇ 3 ਮਹੀਨਿਆਂ ਤੋਂ ਪੈਨਸ਼ਨ ਕਿਉਂ ਨਹੀਂ ਕਢਵਾਈ। ਪੈਨਸ਼ਨਰ ਨੂੰ ਪੈਨਸ਼ਨ ਨਾ ਕਢਵਾਉਣ ਦਾ ਕਾਰਨ ਦੱਸਣਾ ਹੋਵੇਗਾ।