ਗੁਰਦਾਸਪੁਰ: ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਬਾਅਦ ਭਲੇ ਹੀ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਸੰਯੁਕਤ ਉਮੀਦਵਾਰ ਸਨੀ ਦਿਓਲ ਮੁਂਬਈ ਵਾਪਸ ਚਲੇ ਗਏ ਸਨ ਪਰ ਹੁਣ ਉਹ ਪੂਰੀ ਤਿਆਰੀ ਨਾਲ ਅੱਜ ਗੁਰਦਾਸਪੁਰ ਵਿਚ ਪਹੁੰਚ ਰਹੇ ਹਨ। ਸਨੀ ਦਿਓਲ ਬੁੱਧਵਾਰ ਨੂੰ ਆਪਣੇ ਭਰਾ ਬਾਲੀਵੁਡ ਸਟਾਰ ਬੌਬੀ ਦਿਓਲ ਦੇ ਨਾਲ ਅਮ੍ਰਿਤਸਰ ਪਹੁੰਚੇ ਸਨ।
ਸਨੀ ਦਿਓਲ ਵੀਰਵਾਰ ਸਵੇਰੇ 8 ਵਜੇ ਡੇਰਾਬਾਬਾ ਨਾਨਕ ਵਿਚ ਦੂਰਬੀਨ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਅਤੇ ਅਸ਼ੀਰਵਾਦ ਲੈਣ ਉਪਰੰਤ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ 8:45 ਤੇ ਧਿਆਨਪੁਰ ਦੇ ਧਾਰਮਿਕ ਅਸਥਾਨ ਉੱਤੇ ਨਤਮਸਤਕ ਹੋਏ। ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਛੋਟੇ ਭਰਾ ਅਤੇ ਬਾਲੀਵੁਡ ਅਭਿਨੇਤਾ ਬੌਬੀ ਦਿਓਲ ਵੀ ਮੌਜੂਦ ਰਹਿਣਗੇ।
ਇਸ ਸਬੰਧੀ ਉਨ੍ਹਾਂ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 9 ਵਜੇ ਗੁਰਦਾਸਪੁਰ ਦੇ ਕਲਾਨੌਰ ਸ਼ਿਵ ਮੰਦਰ ਵਿਚ ਮੱਥਾ ਟੇਕਿਆ ਅਤੇ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਦੇ ਹੋਏ 9:45 ਤੇ ਪੰਡੋਰੀ ਧਾਮ, 10:15 ਵਜੇ ਖਾਨੋਵਾਲ ਚੌਕ , 2 ਵਜੇ ਦੀਨਾਨਗਰ ਪਹੁੰਚਣਗੇ। ਵਿਧਾਨ ਸਭਾ ਹਲਕਾ ਭੋਆ ਵਿਚ 3 ਵਜੇ ਪਰਮਾਨੰਦ, 3 : 20 ਵਜੇ ਕਨਵਾ, 3:40 ਉੱਤੇ ਸਰਨਾ, 4 ਵਜੇ ਮਲਿਕਪੁਰ ਚੌਕ ਵਿਚ ਰੋਡ ਸ਼ੋ ਦੁਆਰਾ ਆਪਣੀ ਚੋਣ ਮੁਹਿੰਮ ਜਾਰੀ ਰੱਖਣਗੇ।
ਸ਼ਾਮ 5 ਵਜੇ ਪਠਾਨਕੋਟ ਵਿਚ ਆਪਣਾ ਰੋਡ ਸ਼ੋ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ , 5:20 ਤੇ ਸਲਾਰਿਆ (ਲਾਇਟਾਂ ਵਾਲਾ) ਚੌਕ, 5:40 ਤੇ ਗਾਡੀਹੱਤਾ ਚੌਕ, 6 ਵਜੇ ਡਾਕਖਾਨਾ ਚੌਕ, 6:20 ਤੇ ਗਾਂਧੀ ਚੌਕ, 6:40 ਉੱਤੇ ਵਾਲਮੀਕ ਚੌਕ ਤੋਂ ਹੁੰਦੇ ਹੋਏ 7 ਵਜੇ ਯੂ - ਨਾਇਟ ਚੌਕ ਉੱਤੇ ਆਪਣਾ ਰੋਡ ਸ਼ੋ ਖ਼ਤਮ ਕਰਨਗੇ। ਦੱਸ ਦਈਏ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ।