ਹੜਤਾਲ ਕਾਰਨ ਵੱਧਣ ਲੱਗੇ ਸਬਜ਼ੀਆਂ ਦੇ ਭਾਅ
ਕਿਸਾਨਾਂ ਨੂੰ ਅਪਣੀ ਕਾਸ਼ਤ ਕੀਤੀ ਸਬਜ਼ੀਆਂ ਅਤੇ ਦੁੱਧ ਦਾ ਸਹੀ ਮੁੱਲ ਨਾ ਮਿਲਣ 'ਤੇ ਸ਼ੁਰੂ ਦੇਸ਼ ਪਧਰੀ ਹੜਤਾਲ ਦਾ ਮਹਾਨਗਰ ਅੰਦਰ ਪਹਿਲੇ ਦਿਨ ਹੀ ਸਬਜੀ ...
ਲੁਧਿਆਣਾ, ਕਿਸਾਨਾਂ ਨੂੰ ਅਪਣੀ ਕਾਸ਼ਤ ਕੀਤੀ ਸਬਜ਼ੀਆਂ ਅਤੇ ਦੁੱਧ ਦਾ ਸਹੀ ਮੁੱਲ ਨਾ ਮਿਲਣ 'ਤੇ ਸ਼ੁਰੂ ਦੇਸ਼ ਪਧਰੀ ਹੜਤਾਲ ਦਾ ਮਹਾਨਗਰ ਅੰਦਰ ਪਹਿਲੇ ਦਿਨ ਹੀ ਸਬਜੀ ਮੰਡੀਆ ਅਤੇ ਵੇਰਕਾਂ ਮਿਲਕ ਪਲਾਂਟ ਅੰਦਰ ਅਸਰ ਵੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਵੇਰਕਾ ਮਿਲਕ ਪਲਾਂਟ ਅੰਦਰ ਹਰ ਰੋਜ 36 ਗੱਡੀਆਂ ਵਿਚ ਕਰੀਬ ਸਾਢੇ 4 ਲੱਖ ਦੁੱਧ ਆਂਉਦਾ ਹੈ।
ਅੱਜ ਕਰੀਬ 4 ਵੱਜੇ ਤਕ 6 ਗੱਡੀਆਂ ਹੀ ਪਹੁੰਚੀਆਂ ਅਤੇ ਦੁੱਧ 1 ਲੱਖ ਲੀਟਰ ਤੱਕ ਵੀ ਨਹੀ ਪਾਹੁੰਚ ਸਕਿਆ। ਇਸ ਤੋਂ ਇਲਾਵਾ ਸਬਜੀ ਮੰਡੀਆਂ ਅੰਦਰ ਕੁਝ ਸਬਜੀਆਂ ਦੇ ਭਆ ਡੇਢ ਗੁਣਾਂ ਵੱਧ ਹੋਏ । ਬੀਤੇ ਦਿਨ ਜੇ ਬਲਾਕ ਅੰਦਰ ਸਬਜੀ ਮੰਡੀ ਵਿੱਚ ਤੋਰੀ 20 ਰੁਪਏ ਕਿੱਲੋਂ ਵੇਚੀ ਗਈ ਜਿਸ ਦੀ ਅੱਜ ਕੀਮਤ 30 ਰੁਪਏ ਹੋ ਗਈ , ਮਟਰ 60 ਰੁਪਏ ਤੋਂ 80 ਰੁਪਏ ਪ੍ਰਤੀ ਕਿੱਲ, ਨਿੰਬੂ 60 ਤੋਂ 80 , ਗੋਬੀ 40 ਤੋਂ 60, ਕਰੇਲਾ 30 ਤੋਂ 40 ਅਤੇ ਬੀਤੇ ਦਿਨ 10 ਰੁਪਏ ਕਿੱਲੋ ਵਿੱਕਣ ਵਾਲਾ ਟਮਾਟਰ ਵੀ 15 ਕਿੱਲੋ ਵਿਕਿਆ।
ਸਬਜੀਆਂ ਦੀ ਖੇਤੀ ਕਰਨ ਵਾਲੇ ਪਿੰਡ ਬੈਂਸ ਅਤੇ ਬਰਨਹਾੜਾ ਦੇ ਕਿਸਾਨਾਂ ਨੇ ਕਿਹਾ ਕਿ ਹੜ੍ਹਤਾਲ ਵਿਚ ਬਹੁਤੇ ਉਹ ਕਿਸਾਨ ਹਨ ਜਿਹੜੇ ਸਬਜੀ ਦੀ ਖੇਤੀ ਹੀ ਨਹੀ ਕਰਦੇ ਜਦੋਂ ਕਿ ਜਿਹੜੇ ਕਿਸਾਨ ਸਬਜੀ ਦੀ ਖੇਤੀ ਕਰਦੇ ਹਨ ਜੇਕਰ ਉਹ ਆਪਣੀ ਫਸਲ ਨਹੀ ਵੇਚਣਗੇ ਤਾਂ ਉਹ ਖੇਤਾਂ ਵਿਚ ਹੀ ਸੜ੍ਹ ਜਾਵੇਗੀ ਜਿਸ ਦਾ ਕਿਸਾਨਾਂ ਨੂੰ ਹੀ ਨੁਕਸਾਨ ਹੋਵੇਗਾ। ਕਰੀਬ 40 ਸਾਲ ਤੋਂ ਸਬਜ਼ੀ ਦਾ ਕੰਮ ਕਰਨ ਵਾਲੇ ਬੁਜਰਗ ਬੂਟਾ ਰਾਮ ਨੇ ਕਿਹਾ ਕਿ ਇਸ ਹੜਤਾਲ ਦਾ ਲਾਭ ਵੀ ਵਿਚੋਲੀਆਂ ਅਤੇ ਸਟੋਰੀਆਂ ਨੂੰ ਹੀ ਹੋਵੇਗਾ ਜਦੋਂ ਕਿ ਆਮ ਲੋਕਾਂ ਅਤੇ ਗਰੀਬ ਕਿਸਾਨਾਂ ਨੂੰ ਕੋਈ ਲਾਭ ਨਹੀ ਹੋਣ ਵਾਲਾ।
ਇਸ ਸੰਬਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨ: ਸੱਕਦਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਹੜ੍ਹਤਾਲ ਦਾ ਮੁੱਖ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨ ਦਾ ਨਹੀ ਸਗੋ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਮੁੱਲ ਮਿਲਣਾਂ ਚਾਹੀਦਾ ਹੈ ਜੋ ਕਿਸਾਨ ਦਾ ਹੱਕ ਹੈ। ਪਿੰਡਾਂ ਵਿਚ ਦੁੱਧ 22 ਰੁਪਏ ਕਿਲੋ ਖ਼ਰੀਦ ਕੇ ਸ਼ਹਿਰ ਦੇ 50 ਰੁਪਏ ਤੋਂ ਵੱਧ ਵੇਚਿਆ ਜਾ ਰਿਹਾ ਹੈ, ਉਨ੍ਹਾਂ ਦੀ ਮੰਗ ਹੈ ਕਿ ਕਿਸਾਨ ਨੂੰ ਹੀ ਦੁੱਧ ਦੇ 45 ਰੁਪਏ ਕਿਲੋ ਮਿਲਣੇ ਚਾਹੀਦੇ ਹਨ