ਸੰਨੀ ਹਿਮਾਚਲ ਦੀ ਵਾਦੀਆਂ 'ਚ ਉਤਾਰ ਰਹੇ ਨੇ ਚੋਣਾਂ ਦੀ ਥਕਾਵਟ, ਸੱਦ ਰਹੀ ਹੈ ਜਿਤਾਉਣ ਵਾਲੀ ਜਨਤਾ

ਏਜੰਸੀ

ਖ਼ਬਰਾਂ, ਪੰਜਾਬ

ਅਭਿਨੇਤਾ ਤੋਂ ਨੇਤਾ ਬਣੇ ਸੁਪਰ ਸਟਾਰ ਸੰਨੀ ਦਿਓਲ ਇਨੀਂ ਦਿਨੀਂ ਹਿਮਾਚਲ ਦੀਆਂ ਵਾਦੀਆਂ ਦਾ ਆਨੰਦ ਲੈ ਰਹੇ ਹਨ।

BJP MP Sunny Deol Trolled

View this post on Instagram

View this post on Instagram

View this post on Instagram

View this post on Instagram

Missing freedom #freedom

A post shared by Sunny Deol (@iamsunnydeol) on

ਗੁਰਦਾਸਪੁਰ:  ਅਭਿਨੇਤਾ ਤੋਂ ਨੇਤਾ ਬਣੇ ਸੁਪਰ ਸਟਾਰ ਸੰਨੀ ਦਿਓਲ ਇਨੀਂ ਦਿਨੀਂ ਹਿਮਾਚਲ ਦੀਆਂ ਵਾਦੀਆਂ ਦਾ ਆਨੰਦ ਲੈ ਰਹੇ ਹਨ। ਦੂਜੇ ਪਾਸੇ ਪੰਜਾਬ ਖਾਸਕਰ ਗੁਰਦਾਸਪੁਰ ਦੀ ਜਨਤਾ ਸੰਨੀ ਨੂੰ ਆਪਣੇ ਸੰਸਦੀ ਹਲਕੇ ਵਿੱਚ ਬੁਲਾ ਰਹੀ ਹੈ। ਸ਼ੁੱਕਰਵਾਰ ਨੂੰ ਸੰਨੀ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਪਹਾੜਾਂ ਵਿੱਚ ਸਮਾਂ ਗੁਜ਼ਾਰਦੇ ਦਿਖਾਈ ਦੇ ਰਹੇ ਹਨ। ਸੰਨੀ ਦਿਓਲ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ 82,459 ਵੋਟਾਂ ਨਾਲ ਹਰਾਇਆ ਤੇ ਫਿਰ ਟਰੱਕ 'ਤੇ ਸਵਾਰ ਹੋ ਕੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਹੁਣ ਸੰਨੀ ਨੂੰ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਉਹ ਆਪਣੇ ਕਾਰਜਖੇਤਰ ਵਿੱਚ ਵਾਪਸ ਨਹੀਂ ਆ ਰਹੇ। ਅਜਿਹੇ ਵਿੱਚ ਲੋਕ ਉਨ੍ਹਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਇਸ ਤੋਂ ਪਹਿਲਾਂ 19 ਮਈ ਨੂੰ ਮੱਤਦਾਨ ਮਗਰੋਂ ਵੀ ਪਹਾੜਾਂ ਦੀ ਸੈਰ ਕਰਨ ਲਈ ਚਲੇ ਗਏ ਸਨ।